ਸਿਹਤ ਬਾਰੇ ਜਾਣਕਾਰੀ

ਸਿਹਤ ਬਾਰੇ ਜਾਣਕਾਰੀ

ਸਿਹਤ ਬਾਰੇ ਜਾਣਕਾਰੀ

ਭੰਗ ਦੀ ਵਰਤੋਂ ਮੈਡੀਕਲ ਜਾਂ ਗੈਰ-ਮੈਡੀਕਲ ਮੰਤਵਾਂ ਲਈ ਕੀਤੀ ਜਾ ਸਕਦੀ ਹੈ। ਲੋਕ ਭੰਗ ਦੀ ਵਰਤੋਂ ਇਲਾਜ ਲਈ ਕਰ ਸਕਦੇ ਹਨ। ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭੰਗ ਹਰ ਇਕ `ਤੇ ਵੱਖਰੀ ਤਰ੍ਹਾਂ ਅਸਰ ਪਾਉਂਦੀ ਹੈ।

ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ

ਸਟੈਟਿਸਟਿਕਸ ਕੈਨੇਡਾ ਦੇ ਇਕ ਸਰਵੇ ਵਿਚ, 17 ਪ੍ਰਤੀਸ਼ਤ ਬ੍ਰਿਟਿਸ਼ ਕੋਲੰਬੀਅਨਾਂ ਨੇ ਪਿਛਲੇ ਸਾਲ ਵਿਚ ਭੰਗ ਦੀ ਵਰਤੋਂ ਕਰਨ ਬਾਰੇ ਦੱਸਿਆ ਸੀ। ਪਰ ਭੰਗ ਦੀ ਵਰਤੋਂ ਦੇ ਸਿਹਤ ਨੂੰ ਕੁਝ ਖਤਰੇ ਹਨ। ਇਹ ਖਤਰੇ ਵਰਤੋਂਕਾਰ ਦੀ ਉਮਰ, ਖਪਤ ਕਰਨ ਦੇ ਤਰੀਕੇ ਅਤੇ ਵਰਤੋਂ ਦੇ ਸੰਦਰਭ ਮੁਤਾਬਕ ਵੱਖ ਵੱਖ ਹੁੰਦੇ ਹਨ।

ਸਿਹਤ ਨੂੰ ਖਤਰਿਆਂ ਅਤੇ ਸੁਰੱਖਿਅਤ ਵਰਤੋਂ ਲਈ ਗਾਈਡਲਾਈਨਾਂ ਬਾਰੇ ਜ਼ਿਆਦਾ ਜਾਣੋ:

ਗਰਭ ਅਤੇ ਦੁੱਧ ਚੁੰਘਾਉਣਾ

ਭੰਗ ਦੀ ਵਰਤੋਂ ਦੀ ਉਨ੍ਹਾਂ ਔਰਤਾਂ ਲਈ ਸਿਫਾਰਸ਼ ਨਹੀਂ ਕੀਤੀ ਜਾਂਦੀ ਜਿਹੜੀਆਂ ਗਰਭਵਤੀ ਹਨ ਜਾਂ ਦੁੱਧ ਚੁੰਘਾ ਰਹੀਆਂ ਹਨ। ਗਰਭ ਦੌਰਾਨ ਭੰਗ ਦੀ ਵਰਤੋਂ ਕਰਨਾ (ਕਿਸੇ ਵੀ ਰੂਪ ਵਿਚ) ਭਰੂਣ ਦੀ ਸਿਹਤ ਨੂੰ ਖਤਰੇ ਪੈਦਾ ਕਰਦਾ ਹੈ। ਭੰਗ ਵਿਚਲੇ ਕੈਮੀਕਲ ਛਾਤੀ ਦੇ ਦੁੱਧ ਰਾਹੀਂ ਵੀ ਬੱਚੇ ਵਿਚ ਚਲੇ ਜਾਂਦੇ ਹਨ ਜਿਸ ਨਾਲ ਛਾਤੀ ਦਾ ਦੁੱਧ ਪੀ ਰਹੇ ਬੱਚੇ ਲਈ ਸਿਹਤ ਜਾਂ ਵਤੀਰੇ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਗਰਭ ਦੌਰਾਨ ਭੰਗ ਦੀ ਵਰਤੋਂ ਤੁਹਾਡੇ ਬੇਬੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ:

  • ਇਸ ਨਾਲ ਬੇਬੀ ਦਾ ਜਨਮ ਵੇਲੇ ਭਾਰ ਘੱਟ ਹੋ ਸਕਦਾ ਹੈ
  • ਇਸ ਨੂੰ ਬੱਚਿਆਂ ਅਤੇ ਜਵਾਨਾਂ ਵਿਚ ਵਿਕਾਸ ਦੇ ਲੰਬੇ ਸਮੇਂ ਦੇ ਅਸਰਾਂ ਨਾਲ ਜੋੜਿਆ ਗਿਆ ਹੈ, ਜਿਵੇਂ ਕਿ ਯਾਦਾਸ਼ਤ, ਧਿਆਨ ਦੇਣ, ਤਰਕ ਅਤੇ ਸਮੱਸਿਆਵਾਂ ਦੇ ਹੱਲ ਕਰਨ ਦੇ ਹੁਨਰਾਂ ਵਿਚ ਕਮੀ, ਅਤੇ ਟਿਕ ਕੇ ਨਾ ਬਹਿਣ ਵਾਲਾ ਵਤੀਰਾ
  • ਇਸ ਨੂੰ ਭਵਿੱਖ ਵਿਚ ਨਸ਼ਿਆਂ ਦੀ ਸਮੱਸਿਆ ਵਾਲੀ ਵਰਤੋਂ ਦੇ ਜ਼ਿਆਦਾ ਖਤਰੇ ਨਾਲ ਜੋੜਿਆ ਗਿਆ ਹੈ

ਭੰਗ ਦੀ ਵਰਤੋਂ ਦੇ ਸਿਹਤ ਨੂੰ ਖਤਰਿਆਂ ਬਾਰੇ ਜ਼ਿਆਦਾ ਜਾਣੋ, ਸਮੇਤ ਗਰਭ ਦੌਰਾਨ ਅਤੇ ਦੁੱਧ ਚੁੰਘਾਉਣ ਵੇਲੇ:

ਸੁਰੱਖਿਅਤ ਬੱਚੇ

ਭੰਗ ਖਰੀਦਣ, ਵਰਤਣ (ਸਿਗਰਟ, ਵੇਪਿੰਗ, ਅਤੇ ਖਪਤ ਦੇ ਸਾਰੇ ਹੋਰ ਰੂਪਾਂ ਰਾਹੀਂ), ਕੋਲ ਰੱਖਣ ਜਾਂ ਗੈਰ-ਮੈਡੀਕਲ ਭੰਗ ਉਗਾਉਣ ਲਈ ਤੁਹਾਡਾ 19 ਸਾਲ ਜਾਂ ਜ਼ਿਆਦਾ ਉਮਰ ਦੇ ਹੋਣਾ ਜ਼ਰੂਰੀ ਹੈ। ਅਗੇਤੀ ਅਤੇ ਨੇਮ ਨਾਲ ਭੰਗ ਦੀ ਵਰਤੋਂ ਨੂੰ ਜ਼ਿੰਦਗੀ ਵਿਚ ਬਾਅਦ ਵਿਚ ਇਸ `ਤੇ ਨਿਰਭਰ ਹੋਣ ਅਤੇ ਸਿਹਤ ਦੀਆਂ ਸਮੱਸਿਆਵਾਂ ਦੇ ਜ਼ਿਆਦਾ ਖਤਰੇ ਨਾਲ ਜੋੜਿਆ ਗਿਆ ਹੈ।

ਭੰਤ ਤੁਹਾਡੀ ਸਿਹਤ `ਤੇ ਅਸਰ ਪਾ ਸਕਦੀ ਹੈ:

  • ਆਪਣੀ ਗਭਰੇਟ ਉਮਰ ਅਤੇ 20ਵਿਆਂ ਦੇ ਸ਼ੁਰੂ ਵਿਚ ਭੰਗ ਦੀ ਆਮ ਭਾਰੀ ਵਰਤੋਂ ਤੁਹਾਡੇ ਦਿਮਾਗ ਵਿਚ ਤਬਦੀਲੀਆਂ ਕਰ ਸਕਦੀ ਹੈ, ਕਿਉਂਕਿ ਤੁਹਾਡਾ ਦਿਮਾਗ ਤੇਜ਼ੀ ਨਾਲ ਵਧ ਰਿਹਾ ਹੁੰਦਾ ਹੈ
  • ਸਿਗਰਟਾਂ ਵਾਂਗ, ਭੰਗ ਦੀ ਸਿਗਰਟ ਪੀਣਾ ਤੁਹਾਡੇ ਫੇਫੜਿਆਂ ਲਈ ਨੁਕਸਾਨਦੇਹ ਹੈ
  • ਭੰਗ ਦੀ ਆਮ ਹੀ ਭਾਰੀ ਵਰਤੋਂ ਨੂੰ ਯਾਦਾਸ਼ਤ, ਸੋਚਣੀ ਅਤੇ ਧਿਆਨ ਲਾਉਣ ਦੀਆਂ ਸਮਿੱਸਆਵਾਂ ਨਾਲ ਜੋੜਿਆ ਗਿਆ ਹੈ
  • ਭੰਗ ਦੀ ਆਮ ਹੀ ਭਾਰੀ ਵਰਤੋਂ ਮਾਨਸਿਕ ਸਿਹਤ ਦੇ ਖਤਰਿਆਂ ਵਿਚ ਵਾਧਾ ਕਰ ਸਕਦੀ ਹੈ, ਜਿਵੇਂ ਕਿ ਮਨੋਰੋਗ, ਚਿੰਤਾ ਅਤੇ ਉਦਾਸੀ

ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ/ਸਹਿਯੋਗੀਆਂ ਲਈ ਜਾਣਕਾਰੀ:

ਜ਼ਿਆਦਾ ਜਾਣੋ: