ਭੰਗ (ਕੈਨਾਬਿਸ) ਕੀ ਹੈ?

ਭੰਗ (ਕੈਨਾਬਿਸ) ਕੀ ਹੈ?

ਭੰਗ (ਕੈਨਾਬਿਸ) ਕੀ ਹੈ?

ਭੰਗ (ਕੈਨਾਬਿਸ) ਨੂੰ ਮੈਰੀਜੋਆਨਾ, ਪੌਟ, ਜਾਂ ਵੀਡ ਵੀ ਆਖਿਆ ਜਾਂਦਾ ਹੈ। ਭੰਗ ਦੇ ਪੌਦੇ ਦੀਆਂ ਦੋ ਮੁੱਖ ਕਿਸਮਾਂ ਹਨ: ਸਾਟੀਵਾ ਅਤੇ ਇੰਡੀਕਾ। ਭੰਗ ਦੇ ਪੌਦੇ ਵਿਚ ਕਈ ਕੈਮੀਕਲ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਕੈਨਬਾਨੋਆਇਡਜ਼ ਆਖਿਆ ਜਾਂਦਾ ਹੈ ਜੋ ਕਿ ਦਿਮਾਗ ਅਤੇ ਸਰੀਰ ਦੇ ਨਰਵਿਸ ਸਿਸਟਮ ਦੇ ਹੋਰ ਹਿੱਸਿਆਂ `ਤੇ ਅਸਰ ਪਾ ਸਕਦੇ ਹਨ। ਭੰਗ ਦੇ ਪੌਦੇ ਦੇ ਜਿਹੜੇ ਹਿੱਸੇ ਵਰਤੇ ਜਾ ਸਕਦੇ ਹਨ ਉਨ੍ਹਾਂ ਵਿਚ ਪੱਤੇ, ਫੁੱਲ, ਅਤੇ ਡੋਡੀਆਂ ਸ਼ਾਮਲ ਹਨ। ਭੰਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਸ ਵਿਚ ਸਿਗਰਟ ਵਾਂਗ ਪੀਣਾ, ਵੈਪੋਰਾਈਜ਼ਡ ਕਰਨਾ, ਚਮੜੀ `ਤੇ ਲਗਾਉਣਾ, ਖਾਣੇ ਵਿਚ ਪਕਾਉਣਾ, ਜਾਂ ਚਾਹ ਬਣਾਉਣਾ ਸ਼ਾਮਲ ਹੈ। ਭੰਗ ਮੈਡੀਕਲ ਅਤੇ ਗੈਰ-ਮੈਡੀਕਲ ਮੰਤਵਾਂ ਲਈ ਵਰਤੀ ਜਾ ਸਕਦੀ ਹੈ।

ਭੰਗ ਦੇ ਜਿਸ ਤੱਤ ਬਾਰੇ ਸਭ ਤੋਂ ਜ਼ਿਆਦਾ ਖੋਜ ਕੀਤੀ ਗਈ ਹੈ ਉਹ ਡੈਲਟਾ-9-ਟੈਟਰਾਹਾਈਡਰੋਕੈਨਾਬੀਨੋਲ (ਟੀ ਐੱਚ ਸੀ) ਹੈ। ਟੀ ਐੱਚ ਸੀ ਨਸ਼ੇ ਅਤੇ ਮਦਹੋਸ਼ੀ ਲਈ ਜ਼ਿੰਮੇਵਾਰ ਹੈ। ਟੀ ਐੱਚ ਸੀ ਦੇ ਕੁਝ ਇਲਾਜ ਨਾਲ ਸੰਬੰਧਿਤ ਅਸਰ ਹਨ, ਪਰ ਇਸ ਦੇ ਨੁਕਸਾਨਦੇਹ ਅਸਰ ਵੀ ਹੋ ਸਕਦੇ ਹਨ। ਜੇ ਟੀ ਐੱਚ ਸੀ ਦੀ ਤਾਕਤ ਜ਼ਿਆਦਾ ਹੋਵੇ ਤਾਂ ਨੁਕਸਾਨਦੇਹ ਅਸਰ ਜ਼ਿਆਦਾ ਹੋ ਸਕਦੇ ਹਨ।

ਕੈਨਬੀਡੀਓਲ (ਸੀ ਬੀ ਡੀ) ਭੰਗ ਦੇ ਤੱਤਾਂ ਦੀ ਇਕ ਹੋਰ ਕਿਸਮ ਹੈ। ਟੀ ਐੱਚ ਸੀ ਦੇ ਉਲਟ ਸੀ ਬੀ ਡੀ ਨਸ਼ਾ ਅਤੇ ਮਦਹੋਸ਼ੀ ਨਹੀਂ ਕਰਦਾ। ਇਸ ਨੂੰ ਇਸ ਦੇ ਇਲਾਜ ਦੇ ਅਸਰਾਂ ਲਈ ਵਰਤਿਆ ਜਾ ਸਕਦਾ ਹੈ।