ਕੀ ਲੀਗਲ ਹੈ?

ਭੰਗ (ਕੈਨਾਬਿਸ) ਕੀ ਹੈ?

ਕੀ ਲੀਗਲ ਹੈ?

ਗੈਰ-ਮੈਡੀਕਲ ਭੰਗ ਦੇ ਲੀਗਲ ਹੋਣ ਦੁਆਲੇ ਸਖਤ ਕਾਨੂੰਨ ਅਤੇ ਨਿਯਮ ਹਨ। ਖਰੀਦਣ, ਵਰਤਣ, ਜਾਂ ਆਪਣੀ ਖੁਦ ਦੀ ਗੈਰ-ਮੈਡੀਕਲ ਭੰਗ ਉਗਾਉਣ ਤੋਂ ਪਹਿਲਾਂ, ਇਸ ਚੀਜ਼ ਬਾਰੇ ਜ਼ਿਆਦਾ ਜਾਣੋ ਕਿ ਕੀ ਲੀਗਲ ਹੈ ਅਤੇ ਕੀ ਨਹੀਂ ਹੈ।

ਭੰਗ ਦੀਆਂ ਖਾਧੀਆਂ ਜਾਣ ਵਾਲੀਆਂ ਚੀਜ਼ਾਂ, ਅਰਕ ਅਤੇ ਕਰੀਮਾਂ ਇਸ ਵੇਲੇ ਕੈਨੇਡਾ ਵਿਚ ਵੇਚੇ ਜਾਣ ਲਈ ਲੀਗਲ ਨਹੀਂ ਹਨ। ਫੈਡਰਲ ਸਰਕਾਰ ਭੰਗ ਦੀਆਂ ਇਹ ਵਸਤਾਂ 17 ਅਕਤੂਬਰ, 2019 ਤੱਕ ਲੀਗਲ ਕਰਨ ਦੀ ਪਲੈਨ ਰੱਖਦੀ ਹੈ ਅਤੇ ਇਸ ਨੇ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਜਨਤਕ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ ਜਿਸ ਵਿਚ ਹਿੱਸਾ ਲੈਣ ਦੀ ਅੰਤਮ ਤਾਰੀਕ 20 ਫਰਵਰੀ, 2019 ਹੈ।
https://www.canada.ca/en/health-canada/programs/consultation-strict-regulation-edible-cannabis-extracts-topicals.html

Mਮੈਡੀਕਲ ਭੰਗ ਹੈਲਥ ਕੈਨੇਡਾ ਦੀ ਜ਼ਿੰਮੇਵਾਰੀ ਵਿਚ ਹੈ। ਜ਼ਿਆਦਾ ਜਾਣਨ ਲਈ ਹੈਲਥ ਕੈਨੇਡਾ `ਤੇ ਜਾਉ। https://www.canada.ca/en/health-canada/topics/cannabis-for-medical-purposes.html.
h3>ਲੀਗਲ ਉਮਰ

ਬੀ.ਸੀ. ਵਿਚ ਗੈਰ-ਮੈਡੀਕਲ ਭੰਗ ਖਰੀਦਣ, ਵਰਤਣ, ਕੋਲ ਰੱਖਣ, ਜਾਂ ਉਗਾਉਣ ਲਈ ਤੁਹਾਡਾ 19 ਸਾਲ ਜਾਂ ਜ਼ਿਆਦਾ ਉਮਰ ਦਾ ਹੋਣਾ ਜ਼ਰੂਰੀ ਹੈ।

ਖਰੀਦਣਾ

ਤੁਹਾਡੀ ਸਿਹਤ ਦੀ ਹਿਫਾਜ਼ਤ ਕਰਨ ਲਈ, ਜਵਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਤੁਹਾਡੇ ਇਲਾਕੇ ਵਿਚ ਜੁਰਮਾਂ ਤੋਂ ਰੋਕਥਾਮ ਕਰਨ ਵਿਚ ਮਦਦ ਕਰਨ ਲਈ, ਗੈਰ-ਮੈਡੀਕਲ ਭੰਗ ਸਿਰਫ ਸਰਕਾਰ ਵਲੋਂ ਚਲਾਏ ਜਾਂਦੇ ਸਟੋਰਾਂ, ਲਸੰਸਸ਼ੁਦਾ ਪ੍ਰਾਈਵੇਟ ਦੁਕਾਨਦਾਰਾਂ, ਅਤੇ ਬੀ.ਸੀ. ਸਰਕਾਰ ਦੇ ਔਨਲਾਈਨ ਸਟੋਰ ਤੋਂ ਹੀ ਵੇਚੀ ਜਾਵੇਗੀ। https://www.bccannabisstores.com.

ਬੀ ਸੀ ਲਿਕਰ ਡਿਸਟ੍ਰੀਬਿਊਸ਼ਨ ਬਰਾਂਚ (ਐੱਲ ਡੀ ਬੀ) ਪਬਲਿਕ ਰੀਟੇਲ ਸਟੋਰ ਅਤੇ ਔਨਲਾਈਨ ਸਟੋਰ ਚਲਾਉਂਦੀ ਹੈ। ਪਬਲਿਕ ਰੀਟੇਲ ਸਟੋਰਾਂ ਦੀ ਲਿਸਟ, ਬੀ ਸੀ ਕੈਨਾਬਿਸ ਸਟੋਰਜ਼ ਵੈੱਬਸਾਈਟ `ਤੇ ਉਪਲਬਧ ਹੋਵੇਗੀ। ਔਨਲਾਈਨ ਵਿਕਰੀਆਂ ਸਿਰਫ ਬੀ ਸੀ ਸਰਕਾਰ ਦੇ ਔਨਲਾਈਨ ਸਟੋਰ ਰਾਹੀਂ ਹੀ ਹੋ ਸਕਣਗੀਆਂ। ਪ੍ਰਾਈਵੇਟ ਰੀਟੇਲ ਸਟੋਰ ਔਨਲਾਈਨ ਵਿਕਰੀਆਂ ਨਹੀਂ ਕਰ ਸਕਦੇ ਅਤੇ ਗੈਰ-ਮੈਡੀਕਲ ਭੰਗ ਦੀ ਡਲਿਵਰੀ ਦੀਆਂ ਸੇਵਾਵਾਂ ਦੀ ਆਗਿਆ ਨਹੀਂ ਹੈ।
https://www.bccannabisstores.com/pages/store-locations
https://www.bccannabisstores.com

ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਪ੍ਰਾਈਵੇਟ ਰੀਟੇਲ ਸਟੋਰਾਂ ਨੂੰ ਲਸੰਸ ਦੇਣ ਅਤੇ ਇਨ੍ਹਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਲਸੰਸਸ਼ੁਦਾ ਪ੍ਰਾਈਵੇਟ ਰੀਟੇਲਰ ਭੰਗ ਅਤੇ ਭੰਗ ਦਾ ਸਾਮਾਨ ਵੇਚ ਸਕਦੇ ਹਨ। ਉਹ ਸ਼ਰਾਬ ਜਾਂ ਤੰਬਾਕੂ ਜਾਂ ਭੰਗ ਅਤੇ ਭੰਗ ਦੇ ਸਾਮਾਨ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਵੇਚ ਸਕਦੇ ਹਨ। ਲਸੰਸਸ਼ੁਦਾ ਰੀਟੇਲਰਾਂ ਦੀ ਲਿਸਟ, ਬੀ ਸੀ ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਦੇ ਪੇਜ `ਤੇ ਉਪਲਬਧ ਹੋਵੇਗੀ। ਲਸੰਸਸ਼ੁਦਾ ਰੀਟੇਲਰਾਂ ਨੂੰ ਉਸ ਥਾਂ `ਤੇ ਯੋਗ ਲਸੰਸ ਦਿਖਾਉਣਾ ਪਵੇਗਾ ਜਿੱਥੋਂ ਇਹ ਲੋਕਾਂ ਨੂੰ ਦਿਖਾਈ ਦਿੰਦਾ ਹੋਵੇ।
https://www2.gov.bc.ca/gov/content/employment-business/business/liquor-regulation-licensing

ਸਾਰੀ ਲੀਗਲ ਗੈਰ-ਮੈਡੀਕਲ ਭੰਗ ਦੀ ਪੈਕਿੰਗ ਨਾਲ ਇਕ ਐਕਸਾਈਜ਼ ਸਟੈਂਪ ਲੱਗੀ ਹੁੰਦੀ ਹੈ। ਫੈਡਰਲ ਸਰਕਾਰ ਤੋਂ ਲਸੰਸਸ਼ੁਦਾ ਉਤਪਾਦਕ ਅਤੇ ਪ੍ਰੋਸੈੱਸਰ ਬ੍ਰਿਟਿਸ਼ ਕੋਲੰਬੀਆ ਲਈ ਢੁਕਵੀਂ ਐਕਸਾਈਜ਼ ਟੈਕਸ ਸਟੈਂਪ ਲਗਾਉਂਦੇ ਹਨ। ਜੇ ਵਸਤ ਉੱਪਰ ਬ੍ਰਿਟਿਸ਼ ਕੋਲੰਬੀਆ ਦੀ ਸਟੈਂਪ ਨਹੀਂ ਲੱਗੀ ਹੋਈ ਹੈ ਤਾਂ ਇਹ ਬੀ.ਸੀ. ਵਿਚ ਵੇਚੇ ਜਾਣ ਲਈ ਲੀਗਲ ਨਹੀਂ ਹੈ। ਹਰ ਸੂਬੇ ਅਤੇ ਟੈਰੀਟਰੀ ਦੀ ਉਨ੍ਹਾਂ ਦੇ ਇਲਾਕੇ ਵਿਚ ਵੇਚੀਆਂ ਜਾਣ ਵਾਲੀਆਂ ਵਸਤਾਂ ਲਈ ਵੱਖੋ ਵੱਖਰੇ ਰੰਗ ਦੀ ਕੈਨਾਬਿਸ ਐਕਸਾਈਜ਼ ਸਟੈਂਪ ਹੈ।
https://www.canada.ca/en/revenue-agency/campaigns/cannabis-taxation.html#wdtmfc

ਬੀ.ਸੀ. ਕੈਨਬਿਸ ਐਕਸਾਈਜ਼ ਸਟੈਂਪ
 ਬੀ.ਸੀ. ਕੈਨਬਿਸ ਐਕਸਾਈਜ਼ ਸਟੈਂਪ

ਭੰਗ ਕੋਲ ਰੱਖਣਾ

19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ 30 ਗ੍ਰਾਮ ਤੱਕ ਸੁੱਕੀ ਗੈਰ-ਮੈਡੀਕਲ ਭੰਗ, ਜਾਂ ਇਸ ਦੇ ਬਰਾਬਰ ਜਨਤਕ ਥਾਂ ਵਿਚ ਕੋਲ ਰੱਖ ਸਕਦੇ ਹਨ।

ਇਸ ਦੇ ਇਲਾਵਾ, ਬਾਲਗ, 1,000 ਗ੍ਰਾਮ ਨਾਲੋਂ ਜ਼ਿਆਦਾ ਸੁੱਕੀ ਗੈਰ-ਮੈਡੀਕਲ ਭੰਗ, ਜਾਂ ਇਸ ਦੇ ਬਰਾਬਰ ਗੈਰ-ਜਨਤਕ ਥਾਂ ਵਿਚ ਕੋਲ ਨਹੀਂ ਰੱਖ ਸਕਦੇ ਹਨ ਜਿਵੇਂ ਕਿ ਤੁਹਾਡਾ ਘਰ। ਇਹ ਹੱਦ ਪ੍ਰਤੀ ਘਰ ਲਈ ਹੈ ਅਤੇ ਇਹ ਭੰਗ ਦੇ ਚਾਰ ਬੂਟਿਆਂ ਤੋਂ ਅਨੁਮਾਨਤ ਝਾੜ `ਤੇ ਆਧਾਰਿਤ ਹੈ।

ਪਬਲਿਕ ਵਿਚ ਵਰਤੋਂ

19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਆਮ ਤੌਰ `ਤੇ ਉਨ੍ਹਾਂ ਜਨਤਕ ਥਾਂਵਾਂ `ਤੇ ਭੰਗ ਪੀ ਸਕਦੇ ਹਨ ਜਿੱਥੇ ਸਿਗਰਟਾਂ ਪੀਣ ਦੀ ਆਗਿਆ ਹੈ। ਪਰ ਯਾਦ ਰੱਖੋ, ਹੋਰਨਾਂ ਦਾ ਧੂੰਆਂ ਲੋਕਾਂ ਲਈ ਨੁਕਸਾਨਦੇਹ ਅਤੇ ਜਲਣ ਪੈਦਾ ਕਰਨ ਵਾਲਾ ਹੋ ਸਕਦਾ ਹੈ, ਖਾਸ ਕਰਕੇ ਬੱਚਿਆਂ ਲਈ, ਇਸ ਕਰਕੇ ਜਨਤਕ ਥਾਂਵਾਂ ਵਿਚ ਭੰਗ ਪੀਣ ਵੇਲੇ ਖਿਆਲ ਰੱਖੋ।

ਅੱਗੇ ਲਿਖੀਆਂ ਜਨਤਕ ਥਾਂਵਾਂ `ਤੇ ਭੰਗ ਪੀਣ ਦੀ ਆਗਿਆ ਨਹੀਂ ਹੈ:

  • ਪਲੇਅਗਰਾਊਂਡ, ਖੇਡਾਂ ਦੇ ਮੈਦਾਨ, ਸਕੇਟ ਪਾਰਕ, ਸਵਿਮਿੰਗ ਪੂਲ ਅਤੇ ਸਪਰੇਅ ਪੂਲ, ਜਾਂ ਇਨ੍ਹਾਂ ਥਾਂਵਾਂ ਨਾਲ ਜੁੜੇ ਕੋਈ ਵੀ ਡੈੱਕ ਜਾਂ ਬੈਠਣ ਵਾਲੇ ਇਲਾਕੇ
  • ਜਨਤਕ ਬਿਲਡਿੰਗਾਂ, ਕੰਮ ਵਾਲੀਆਂ ਥਾਂਵਾਂ, ਜਾਂ ਅਪਾਰਟਮੈਂਟਾਂ, ਕੰਡੋਜ਼, ਜਾਂ ਡੌਰਮਿਟਰੀਜ਼ ਦੇ ਕੌਮਨ ਏਰੀਏ, ਅਤੇ ਇਨ੍ਹਾਂ ਥਾਂਵਾਂ ਨਾਲ ਜੁੜੇ ਹਵਾ ਲਈ ਝਰੋਖੇ, ਖਿੜਕੀਆਂ, ਅਤੇ ਦਰਵਾਜ਼ਿਆਂ ਦੇ ਛੇ ਮੀਟਰਾਂ ਦੇ ਅੰਦਰ
  • ਬੱਸ ਸਟੌਪਾਂ, ਟ੍ਰਾਂਜ਼ਿਟ ਸ਼ੈਲਟਰਾਂ, ਟਰੇਨ ਸਟੇਸ਼ਨਾਂ, ਫੈਰੀ ਡੌਕਾਂ ਅਤੇ ਇਹੋ ਜਿਹੀਆਂ ਹੋਰ ਥਾਂਵਾਂ ਦੇ ਛੇ ਮੀਟਰ ਅੰਦਰ
  • ਰੀਜਨਲ ਅਤੇ ਮਿਉਂਨਿਸਪਲ ਪਾਰਕਾਂ, ਮਿੱਥੀਆਂ ਗਈਆਂ ਕੈਂਪਸਾਈਟਾਂ ਤੋਂ ਬਿਨਾਂ
  • ਸੂਬਾਈ ਪਾਰਕਾਂ, ਪਛਾਣੇ ਗਏ ਜਾਂ ਮਿੱਥੇ ਗਏ ਏਰੀਏ ਤੋਂ ਬਿਨਾਂ
  • ਪਬਲਿਕ ਪੈਟੀਓਜ਼
  • ਹੈਲਥ ਬੋਰਡ ਦੀਆਂ ਪ੍ਰਾਪਰਟੀਆਂ, ਪਛਾਣੇ ਗਏ ਜਾਂ ਮਿੱਥੇ ਗਏ ਏਰੀਏ ਤੋਂ ਬਿਨਾਂ

ਰਜਿਸਟਰ ਹੋਏ ਹੋਟਲ ਮਹਿਮਾਨ ਆਪਣੇ ਹੋਟਲ ਦੇ ਕਮਰੇ ਵਿਚ ਭੰਗ ਪੀ ਸਕਦੇ ਹਨ ਜੇ ਹੋਟਲ ਇਸ ਦੀ ਆਗਿਆ ਦਿੰਦਾ ਹੈ।

ਕਮਿਉਨਟੀ ਕੇਅਰ ਸਥਾਨ, ਅਸਿਸਟਿਡ ਲਿਵਿੰਗ ਰਿਹਾਇਸ਼ਾਂ, ਅਤੇ ਹਸਪਤਾਲ ਖਾਸ ਕਮਰੇ ਮਿੱਥ ਸਕਦੇ ਹਨ ਜਿਨ੍ਹਾਂ ਵਿਚ ਵਸਨੀਕ ਜਾਂ ਮਰੀਜ਼ ਭੰਗ ਪੀ ਸਕਦੇ ਹਨ।

ਗੈਰ-ਮੈਡੀਕਲ ਭੰਗ ਦੀ ਖਪਤ (ਸਾਰੇ ਰੂਪਾਂ ਵਿਚ) ਕੇ-12 ਸਕੂਲਾਂ ਦੀਆਂ ਪ੍ਰਾਪਰਟੀਆਂ ਵਿਚ ਮਨ੍ਹਾ ਹੈ, ਅਤੇ ਇਸ ਦੇ ਨਾਲ ਨਾਲ ਨਾਲ ਲੱਗਦੇ ਸਾਈਡਵਾਕਾਂ ਜਾਂ ਬੁਲੇਵਾਰਡਜ਼ `ਤੇ ਵੀ। ਕਾਰ ਵਿਚ ਡਰਾਈਵਰ ਅਤੇ ਮੁਸਾਫਰ (ਮੁਸਾਫਰਾਂ) ਵਲੋਂ ਗੈਰ-ਮੈਡੀਕਲ ਭੰਗ ਪੀਣਾ ਵੀ ਗੈਰ-ਕਾਨੂੰਨੀ ਹੈ।

ਲੋਕਲ ਅਤੇ ਆਦਿਵਾਸੀ ਸਰਕਾਰਾਂ ਬਾਈਲਾਅ ਬਣਾਉਣ ਲਈ ਮੌਜੂਦਾ ਤਾਕਤਾਂ ਹੇਠ ਗੈਰ-ਮੈਡੀਕਲ ਭੰਗ ਦੀ ਜਨਤਕ ਵਰਤੋਂ `ਤੇ ਵਾਧੂ ਪਬੰਦੀਆਂ ਲਗਾ ਸਕਦੀਆਂ ਹਨ।

ਇਹ ਛਾਪਣਯੋਗ ਤੱਥ ਸ਼ੀਟ, ਬੀ.ਸੀ. ਵਿਚ ਪਬਲਿਕ ਵਿਚ ਵਰਤਣ ਬਾਰੇ ਹੋਰ ਵੇਰਵੇ ਪ੍ਰਦਾਨ ਕਰਦੀ ਹੈ। 

ਗੱਡੀਆਂ ਅਤੇ ਕਿਸ਼ਤੀਆਂ

ਗੈਰ-ਮੈਡੀਕਲ ਭੰਗ ਦੀ ਗੱਡੀਆਂ ਵਿਚ ਖਪਤ ਕਰਨ ਦੀ ਆਮ ਤੌਰ `ਤੇ ਆਗਿਆ ਨਹੀਂ ਹੈ, ਭਾਵੇਂ ਉਹ ਪਾਰਕ ਹੋਣ ਜਾਂ ਚੱਲ ਰਹੀਆਂ ਹੋਣ, ਪਰ ਇਸ ਨਿਯਮ ਵਿਚ ਕੁਝ ਛੋਟਾਂ ਹਨ।

ਇਹ ਮੋਟਰਹੋਮਜ਼ ਜਾਂ ਹੋਰ ਮੋਟਰ ਗੱਡੀਆਂ, ਜਾਂ ਕੈਂਪਰਾਂ, ਜਾਂ ਟਰੇਲਰਾਂ ਵਿਚ ਵਰਤੀ ਜਾ ਸਕਦੀ ਹੈ ਜਦੋਂ ਇਨ੍ਹਾਂ ਦੀ ਵਰਤੋਂ ਪ੍ਰਾਈਵੇਟ ਰਿਹਾਇਸ਼ ਦੇ ਤੌਰ `ਤੇ ਕੀਤੀ ਜਾ ਰਹੀ ਹੁੰਦੀ ਹੈ ਅਤੇ ਇਹ ਪਬਲਿਕ ਸੜਕ ਜਾਂ ਜੰਗਲ ਨੂੰ ਸਰਵਿਸ ਦੇਣ ਵਾਲੀ ਸੜਕ ਤੋਂ ਬਾਹਰ ਪਾਰਕ ਕੀਤੇ ਹੋਏ ਹੁੰਦੇ ਹਨ ਜਿੱਥੇ ਕੈਂਪਿੰਗ ਦੀ ਆਗਿਆ ਹੁੰਦੀ ਹੈ।

ਭੰਗ ਨੂੰ ਗੱਡੀ ਵਿਚ ਲਿਜਾਇਆ ਜਾ ਸਕਦਾ ਹੈ, ਜੇ ਇਹ ਆਪਣੀ ਅਸਲੀ, ਨਾ ਖੋਲ੍ਹੀ ਗਈ ਪੈਕਿੰਗ ਵਿਚ ਹੈ, ਜਾਂ ਡਰਾਈਵਰ ਅਤੇ ਮੁਸਾਫਰਾਂ ਦੀ ਪਹੁੰਚ ਤੋਂ ਬਾਹਰ ਹੈ (ਉਦਾਹਰਣ ਲਈ ਟਰੰਕ ਵਿਚ)। ਇਸ ਦੇ ਇਲਾਵਾ, ਵੱਧ ਤੋਂ ਵੱਧ ਚਾਰ ਗੈਰ-ਮੈਡੀਕਲ ਭੰਗ ਦੇ ਬੂਟੇ ਗੱਡੀ ਵਿਚ ਲਿਜਾਏ ਜਾ ਸਕਦੇ ਹਨ, ਪਰ ਇਨ੍ਹਾਂ ਦੀਆਂ ਡੋਡੀਆਂ ਜਾਂ ਫੁੱਲ ਨਿਕਲੇ ਹੋਏ ਨਹੀਂ ਹੋ ਸਕਦੇ।

ਗੈਰ-ਮੈਡੀਕਲ ਭੰਗ ਦੀ ਆਮ ਤੌਰ `ਤੇ ਕਿਸ਼ਤੀਆਂ ਵਿਚ ਆਗਿਆ ਨਹੀਂ ਹੈ। ਪਰ, ਤੁਹਾਨੂੰ ਗੈਰ-ਮੈਡੀਕਲ ਭੰਗ ਦੀ ਵਰਤੋਂ ਕਿਸ਼ਤੀ ਵਿਚ ਕਰਨ ਦੀ ਆਗਿਆ ਹੈ ਜੇ ਇਸ ਵਿਚ ਸੌਣ ਦੀ ਸਹੂਲਤ, ਕਿਚਨ ਅਤੇ ਟੋਆਇਲਟ ਹੈ ਅਤੇ ਇਹ ਬੰਨ੍ਹੀ ਹੋਈ ਜਾਂ ਐਂਕਰ ਕੀਤੀ ਹੋਈ ਹੈ।

ਜੇ ਓਪਰੇਟਰ ਆਗਿਆ ਦਿੰਦਾ ਹੈ ਤਾਂ ਗੈਰ-ਮੈਡੀਕਲ ਭੰਗ ਦੀ ਵਰਤੋਂ ਵਪਾਰਕ ਤੌਰ `ਤੇ ਚਲਾਈ ਜਾ ਰਹੀ ਬੋਟ ਦੇ ਪ੍ਰਾਈਵੇਟ ਕੈਬਿਨ ਵਿਚ ਕਰਨ ਦੀ ਆਗਿਆ ਹੈ

ਮੈਡੀਕਲ ਭੰਗ ਲਈ ਛੋਟਾਂ

ਸਕੂਲ ਦੀ ਪ੍ਰਾਪਰਟੀ ਅਤੇ ਸ਼ਹਿਰਾਂ ਵਿਚਕਾਰ ਚੱਲਣ ਵਾਲੀਆਂ ਬੱਸਾਂ, ਟਰੇਨਾਂ ਅਤੇ ਬੋਟਾਂ `ਤੇ ਹੈਲਥ ਕੈਨੇਡਾ ਵਲੋਂ ਅਧਿਕਾਰਤ ਮੈਡੀਕਲ ਭੰਗ ਦੀ ਵਰਤੋਂ ਕਰਨ ਲਈ ਛੋਟਾਂ ਹਨ, ਜੇ ਖਾਸ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹੋਣ। ਵੇਰਵੇ ਕੈਨਾਬਿਸ ਕੰਟਰੋਲ ਰੈਗੂਲੇਸ਼ਨ ਵਿਚ ਹਿੱਸਾ 5 – ਮੈਡੀਕਲ ਕੈਨਾਬਿਸ ਵਿਚ ਉਪਲਬਧ ਹਨ।
http://www.bclaws.ca/civix/document/id/complete/statreg/204_2018#part4

ਮਸ਼ਹੂਰੀ ਅਤੇ ਪ੍ਰਮੋਸ਼ਨ

http://www.bclaws.ca/civix/document/id/complete/statreg/204_2018#part4.

ਇਸ ਦੇ ਇਲਾਵਾ, ਸੂਬਾਈ ਨਿਯਮਾਂ ਹੇਠ, ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਵਲੋਂ ਜਾਰੀ ਰੀਟੇਲ ਲਸੰਸ ਤੋਂ ਬਿਨਾਂ ਕਿਸੇ ਲਈ ਵੀ ਆਪਣੇ ਆਪ ਦੀ ਲਸੰਸਸ਼ੁਦਾ ਰੀਟੇਲਰ ਵਜੋਂ ਮਸ਼ਹੂਰੀ ਕਰਨਾ ਗੈਰਕਾਨੂੰਨੀ ਹੈ। ਇਸ ਦੇ ਨਾਲ ਹੀ, ਕੋਈ ਵੀ ਕਿਸੇ ਥਾਂ ਨੂੰ ਭੰਗ ਦੀ ਵਰਤੋਂ ਲਈ, ਜਾਂ ਭੰਗ ਪੀਣ ਤੋਂ ਬਾਅਦ ਸਮਾਂ ਬਿਤਾਉਣ ਲਈ ਮਾਰਕੀਟ ਨਹੀਂ ਕਰ ਸਕਦਾ, ਮਸ਼ਹੂਰੀ ਨਹੀਂ ਕਰ ਸਕਦਾ ਜਾਂ ਪ੍ਰਮੋਟ ਨਹੀਂ ਕਰ ਸਕਦਾ।

ਮਸ਼ਹੂਰੀ ਅਤੇ ਪ੍ਰੋਮੋਸ਼ਨ ਦੇ ਸੰਬੰਧ ਵਿਚ ਸੂਬਾਈ ਨਿਯਮਾਂ ਬਾਰੇ ਜ਼ਿਆਦਾ ਜਾਣਨ ਲਈ ਕੈਨਾਬਿਸ ਕੰਟਰੋਲ ਰੈਗੂਲੇਸ਼ਨ ਦੇ ਸੈਕਸ਼ਨ 36 ਅਤੇ 37 ਅਤੇ ਕੈਨਾਬਿਸ ਕੰਟਰੋਲ ਐਂਡ ਲਾਇਸੰਸਿੰਗ ਟ੍ਰਾਂਜ਼ੀਸ਼ਨਲ ਰੈਗੂਲੇਸ਼ਨ ਦਾ ਸੈਕਸ਼ਨ 9 ਦੇਖੋ।
http://www.bclaws.ca/civix/document/id/complete/statreg/204_2018#section36
http://www.bclaws.ca/civix/document/id/complete/statreg/203_2018#section9