ਅਸਲੀਅਤ ਜਾਣੋ
ਗੈਰ-ਮੈਡੀਕਲ ਭੰਗ (ਕੈਨਾਬਿਸ) ਹੁਣ ਕੈਨੇਡਾ ਵਿਚ ਲੀਗਲ ਹੈ। ਇੱਥੇ ਤੁਸੀਂ ਕਾਨੂੰਨਾਂ ਅਤੇ ਨਿਯਮਾਂ ਬਾਰੇ ਉਹ ਜਾਣਕਾਰੀ ਦੇਖੋਗੇ ਜਿਹੜੀ ਬ੍ਰਿਟਿਸ਼ ਕੋਲਬੀਆ ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰੇਗੀ।
ਗੈਰ-ਮੈਡੀਕਲ ਭੰਗ (ਕੈਨਾਬਿਸ) ਹੁਣ ਕੈਨੇਡਾ ਵਿਚ ਲੀਗਲ ਹੈ। ਇੱਥੇ ਤੁਸੀਂ ਕਾਨੂੰਨਾਂ ਅਤੇ ਨਿਯਮਾਂ ਬਾਰੇ ਉਹ ਜਾਣਕਾਰੀ ਦੇਖੋਗੇ ਜਿਹੜੀ ਬ੍ਰਿਟਿਸ਼ ਕੋਲਬੀਆ ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰੇਗੀ।
ਗੈਰ-ਮੈਡੀਕਲ ਭੰਗ ਦੇ ਲੀਗਲ ਹੋਣ ਦੁਆਲੇ ਸਖਤ ਕਾਨੂੰਨ ਅਤੇ ਨਿਯਮ ਹਨ। ਖਰੀਦਣ, ਵਰਤਣ, ਜਾਂ ਆਪਣੀ ਖੁਦ ਦੀ ਗੈਰ-ਮੈਡੀਕਲ ਭੰਗ ਉਗਾਉਣ ਤੋਂ ਪਹਿਲਾਂ, ਇਸ ਚੀਜ਼ ਬਾਰੇ ਜ਼ਿਆਦਾ ਜਾਣੋ ਕਿ ਕੀ ਲੀਗਲ ਹੈ ਅਤੇ ਕੀ ਨਹੀਂ ਹੈ।
ਭੰਗ ਦੀਆਂ ਖਾਧੀਆਂ ਜਾਣ ਵਾਲੀਆਂ ਚੀਜ਼ਾਂ, ਅਰਕ ਅਤੇ ਕਰੀਮਾਂ ਇਸ ਵੇਲੇ ਕੈਨੇਡਾ ਵਿਚ ਵੇਚੇ ਜਾਣ ਲਈ ਲੀਗਲ ਨਹੀਂ ਹਨ। ਫੈਡਰਲ ਸਰਕਾਰ ਭੰਗ ਦੀਆਂ ਇਹ ਵਸਤਾਂ 17 ਅਕਤੂਬਰ, 2019 ਤੱਕ ਲੀਗਲ ਕਰਨ ਦੀ ਪਲੈਨ ਰੱਖਦੀ ਹੈ ਅਤੇ ਇਸ ਨੇ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਜਨਤਕ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ ਜਿਸ ਵਿਚ ਹਿੱਸਾ ਲੈਣ ਦੀ ਅੰਤਮ ਤਾਰੀਕ 20 ਫਰਵਰੀ, 2019 ਹੈ।
https://www.canada.ca/en/health-canada/programs/consultation-strict-regulation-edible-cannabis-extracts-topicals.html
Mਮੈਡੀਕਲ ਭੰਗ ਹੈਲਥ ਕੈਨੇਡਾ ਦੀ ਜ਼ਿੰਮੇਵਾਰੀ ਵਿਚ ਹੈ। ਜ਼ਿਆਦਾ ਜਾਣਨ ਲਈ ਹੈਲਥ ਕੈਨੇਡਾ `ਤੇ ਜਾਉ। https://www.canada.ca/en/health-canada/topics/cannabis-for-medical-purposes.html.
h3>ਲੀਗਲ ਉਮਰ
ਬੀ.ਸੀ. ਵਿਚ ਗੈਰ-ਮੈਡੀਕਲ ਭੰਗ ਖਰੀਦਣ, ਵਰਤਣ, ਕੋਲ ਰੱਖਣ, ਜਾਂ ਉਗਾਉਣ ਲਈ ਤੁਹਾਡਾ 19 ਸਾਲ ਜਾਂ ਜ਼ਿਆਦਾ ਉਮਰ ਦਾ ਹੋਣਾ ਜ਼ਰੂਰੀ ਹੈ।
ਤੁਹਾਡੀ ਸਿਹਤ ਦੀ ਹਿਫਾਜ਼ਤ ਕਰਨ ਲਈ, ਜਵਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਤੁਹਾਡੇ ਇਲਾਕੇ ਵਿਚ ਜੁਰਮਾਂ ਤੋਂ ਰੋਕਥਾਮ ਕਰਨ ਵਿਚ ਮਦਦ ਕਰਨ ਲਈ, ਗੈਰ-ਮੈਡੀਕਲ ਭੰਗ ਸਿਰਫ ਸਰਕਾਰ ਵਲੋਂ ਚਲਾਏ ਜਾਂਦੇ ਸਟੋਰਾਂ, ਲਸੰਸਸ਼ੁਦਾ ਪ੍ਰਾਈਵੇਟ ਦੁਕਾਨਦਾਰਾਂ, ਅਤੇ ਬੀ.ਸੀ. ਸਰਕਾਰ ਦੇ ਔਨਲਾਈਨ ਸਟੋਰ ਤੋਂ ਹੀ ਵੇਚੀ ਜਾਵੇਗੀ। https://www.bccannabisstores.com.
ਬੀ ਸੀ ਲਿਕਰ ਡਿਸਟ੍ਰੀਬਿਊਸ਼ਨ ਬਰਾਂਚ (ਐੱਲ ਡੀ ਬੀ) ਪਬਲਿਕ ਰੀਟੇਲ ਸਟੋਰ ਅਤੇ ਔਨਲਾਈਨ ਸਟੋਰ ਚਲਾਉਂਦੀ ਹੈ। ਪਬਲਿਕ ਰੀਟੇਲ ਸਟੋਰਾਂ ਦੀ ਲਿਸਟ, ਬੀ ਸੀ ਕੈਨਾਬਿਸ ਸਟੋਰਜ਼ ਵੈੱਬਸਾਈਟ `ਤੇ ਉਪਲਬਧ ਹੋਵੇਗੀ। ਔਨਲਾਈਨ ਵਿਕਰੀਆਂ ਸਿਰਫ ਬੀ ਸੀ ਸਰਕਾਰ ਦੇ ਔਨਲਾਈਨ ਸਟੋਰ ਰਾਹੀਂ ਹੀ ਹੋ ਸਕਣਗੀਆਂ। ਪ੍ਰਾਈਵੇਟ ਰੀਟੇਲ ਸਟੋਰ ਔਨਲਾਈਨ ਵਿਕਰੀਆਂ ਨਹੀਂ ਕਰ ਸਕਦੇ ਅਤੇ ਗੈਰ-ਮੈਡੀਕਲ ਭੰਗ ਦੀ ਡਲਿਵਰੀ ਦੀਆਂ ਸੇਵਾਵਾਂ ਦੀ ਆਗਿਆ ਨਹੀਂ ਹੈ।
https://www.bccannabisstores.com/pages/store-locations
https://www.bccannabisstores.com
ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਪ੍ਰਾਈਵੇਟ ਰੀਟੇਲ ਸਟੋਰਾਂ ਨੂੰ ਲਸੰਸ ਦੇਣ ਅਤੇ ਇਨ੍ਹਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਲਸੰਸਸ਼ੁਦਾ ਪ੍ਰਾਈਵੇਟ ਰੀਟੇਲਰ ਭੰਗ ਅਤੇ ਭੰਗ ਦਾ ਸਾਮਾਨ ਵੇਚ ਸਕਦੇ ਹਨ। ਉਹ ਸ਼ਰਾਬ ਜਾਂ ਤੰਬਾਕੂ ਜਾਂ ਭੰਗ ਅਤੇ ਭੰਗ ਦੇ ਸਾਮਾਨ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਵੇਚ ਸਕਦੇ ਹਨ। ਲਸੰਸਸ਼ੁਦਾ ਰੀਟੇਲਰਾਂ ਦੀ ਲਿਸਟ, ਬੀ ਸੀ ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਦੇ ਪੇਜ `ਤੇ ਉਪਲਬਧ ਹੋਵੇਗੀ। ਲਸੰਸਸ਼ੁਦਾ ਰੀਟੇਲਰਾਂ ਨੂੰ ਉਸ ਥਾਂ `ਤੇ ਯੋਗ ਲਸੰਸ ਦਿਖਾਉਣਾ ਪਵੇਗਾ ਜਿੱਥੋਂ ਇਹ ਲੋਕਾਂ ਨੂੰ ਦਿਖਾਈ ਦਿੰਦਾ ਹੋਵੇ।
https://www2.gov.bc.ca/gov/content/employment-business/business/liquor-regulation-licensing
ਸਾਰੀ ਲੀਗਲ ਗੈਰ-ਮੈਡੀਕਲ ਭੰਗ ਦੀ ਪੈਕਿੰਗ ਨਾਲ ਇਕ ਐਕਸਾਈਜ਼ ਸਟੈਂਪ ਲੱਗੀ ਹੁੰਦੀ ਹੈ। ਫੈਡਰਲ ਸਰਕਾਰ ਤੋਂ ਲਸੰਸਸ਼ੁਦਾ ਉਤਪਾਦਕ ਅਤੇ ਪ੍ਰੋਸੈੱਸਰ ਬ੍ਰਿਟਿਸ਼ ਕੋਲੰਬੀਆ ਲਈ ਢੁਕਵੀਂ ਐਕਸਾਈਜ਼ ਟੈਕਸ ਸਟੈਂਪ ਲਗਾਉਂਦੇ ਹਨ। ਜੇ ਵਸਤ ਉੱਪਰ ਬ੍ਰਿਟਿਸ਼ ਕੋਲੰਬੀਆ ਦੀ ਸਟੈਂਪ ਨਹੀਂ ਲੱਗੀ ਹੋਈ ਹੈ ਤਾਂ ਇਹ ਬੀ.ਸੀ. ਵਿਚ ਵੇਚੇ ਜਾਣ ਲਈ ਲੀਗਲ ਨਹੀਂ ਹੈ। ਹਰ ਸੂਬੇ ਅਤੇ ਟੈਰੀਟਰੀ ਦੀ ਉਨ੍ਹਾਂ ਦੇ ਇਲਾਕੇ ਵਿਚ ਵੇਚੀਆਂ ਜਾਣ ਵਾਲੀਆਂ ਵਸਤਾਂ ਲਈ ਵੱਖੋ ਵੱਖਰੇ ਰੰਗ ਦੀ ਕੈਨਾਬਿਸ ਐਕਸਾਈਜ਼ ਸਟੈਂਪ ਹੈ।
https://www.canada.ca/en/revenue-agency/campaigns/cannabis-taxation.html#wdtmfc
ਬੀ.ਸੀ. ਕੈਨਬਿਸ ਐਕਸਾਈਜ਼ ਸਟੈਂਪ
19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ 30 ਗ੍ਰਾਮ ਤੱਕ ਸੁੱਕੀ ਗੈਰ-ਮੈਡੀਕਲ ਭੰਗ, ਜਾਂ ਇਸ ਦੇ ਬਰਾਬਰ ਜਨਤਕ ਥਾਂ ਵਿਚ ਕੋਲ ਰੱਖ ਸਕਦੇ ਹਨ।
ਇਸ ਦੇ ਇਲਾਵਾ, ਬਾਲਗ, 1,000 ਗ੍ਰਾਮ ਨਾਲੋਂ ਜ਼ਿਆਦਾ ਸੁੱਕੀ ਗੈਰ-ਮੈਡੀਕਲ ਭੰਗ, ਜਾਂ ਇਸ ਦੇ ਬਰਾਬਰ ਗੈਰ-ਜਨਤਕ ਥਾਂ ਵਿਚ ਕੋਲ ਨਹੀਂ ਰੱਖ ਸਕਦੇ ਹਨ ਜਿਵੇਂ ਕਿ ਤੁਹਾਡਾ ਘਰ। ਇਹ ਹੱਦ ਪ੍ਰਤੀ ਘਰ ਲਈ ਹੈ ਅਤੇ ਇਹ ਭੰਗ ਦੇ ਚਾਰ ਬੂਟਿਆਂ ਤੋਂ ਅਨੁਮਾਨਤ ਝਾੜ `ਤੇ ਆਧਾਰਿਤ ਹੈ।
19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਆਮ ਤੌਰ `ਤੇ ਉਨ੍ਹਾਂ ਜਨਤਕ ਥਾਂਵਾਂ `ਤੇ ਭੰਗ ਪੀ ਸਕਦੇ ਹਨ ਜਿੱਥੇ ਸਿਗਰਟਾਂ ਪੀਣ ਦੀ ਆਗਿਆ ਹੈ। ਪਰ ਯਾਦ ਰੱਖੋ, ਹੋਰਨਾਂ ਦਾ ਧੂੰਆਂ ਲੋਕਾਂ ਲਈ ਨੁਕਸਾਨਦੇਹ ਅਤੇ ਜਲਣ ਪੈਦਾ ਕਰਨ ਵਾਲਾ ਹੋ ਸਕਦਾ ਹੈ, ਖਾਸ ਕਰਕੇ ਬੱਚਿਆਂ ਲਈ, ਇਸ ਕਰਕੇ ਜਨਤਕ ਥਾਂਵਾਂ ਵਿਚ ਭੰਗ ਪੀਣ ਵੇਲੇ ਖਿਆਲ ਰੱਖੋ।
ਅੱਗੇ ਲਿਖੀਆਂ ਜਨਤਕ ਥਾਂਵਾਂ `ਤੇ ਭੰਗ ਪੀਣ ਦੀ ਆਗਿਆ ਨਹੀਂ ਹੈ:
ਰਜਿਸਟਰ ਹੋਏ ਹੋਟਲ ਮਹਿਮਾਨ ਆਪਣੇ ਹੋਟਲ ਦੇ ਕਮਰੇ ਵਿਚ ਭੰਗ ਪੀ ਸਕਦੇ ਹਨ ਜੇ ਹੋਟਲ ਇਸ ਦੀ ਆਗਿਆ ਦਿੰਦਾ ਹੈ।
ਕਮਿਉਨਟੀ ਕੇਅਰ ਸਥਾਨ, ਅਸਿਸਟਿਡ ਲਿਵਿੰਗ ਰਿਹਾਇਸ਼ਾਂ, ਅਤੇ ਹਸਪਤਾਲ ਖਾਸ ਕਮਰੇ ਮਿੱਥ ਸਕਦੇ ਹਨ ਜਿਨ੍ਹਾਂ ਵਿਚ ਵਸਨੀਕ ਜਾਂ ਮਰੀਜ਼ ਭੰਗ ਪੀ ਸਕਦੇ ਹਨ।
ਗੈਰ-ਮੈਡੀਕਲ ਭੰਗ ਦੀ ਖਪਤ (ਸਾਰੇ ਰੂਪਾਂ ਵਿਚ) ਕੇ-12 ਸਕੂਲਾਂ ਦੀਆਂ ਪ੍ਰਾਪਰਟੀਆਂ ਵਿਚ ਮਨ੍ਹਾ ਹੈ, ਅਤੇ ਇਸ ਦੇ ਨਾਲ ਨਾਲ ਨਾਲ ਲੱਗਦੇ ਸਾਈਡਵਾਕਾਂ ਜਾਂ ਬੁਲੇਵਾਰਡਜ਼ `ਤੇ ਵੀ। ਕਾਰ ਵਿਚ ਡਰਾਈਵਰ ਅਤੇ ਮੁਸਾਫਰ (ਮੁਸਾਫਰਾਂ) ਵਲੋਂ ਗੈਰ-ਮੈਡੀਕਲ ਭੰਗ ਪੀਣਾ ਵੀ ਗੈਰ-ਕਾਨੂੰਨੀ ਹੈ।
ਲੋਕਲ ਅਤੇ ਆਦਿਵਾਸੀ ਸਰਕਾਰਾਂ ਬਾਈਲਾਅ ਬਣਾਉਣ ਲਈ ਮੌਜੂਦਾ ਤਾਕਤਾਂ ਹੇਠ ਗੈਰ-ਮੈਡੀਕਲ ਭੰਗ ਦੀ ਜਨਤਕ ਵਰਤੋਂ `ਤੇ ਵਾਧੂ ਪਬੰਦੀਆਂ ਲਗਾ ਸਕਦੀਆਂ ਹਨ।
ਇਹ ਛਾਪਣਯੋਗ ਤੱਥ ਸ਼ੀਟ, ਬੀ.ਸੀ. ਵਿਚ ਪਬਲਿਕ ਵਿਚ ਵਰਤਣ ਬਾਰੇ ਹੋਰ ਵੇਰਵੇ ਪ੍ਰਦਾਨ ਕਰਦੀ ਹੈ।
ਗੈਰ-ਮੈਡੀਕਲ ਭੰਗ ਦੀ ਗੱਡੀਆਂ ਵਿਚ ਖਪਤ ਕਰਨ ਦੀ ਆਮ ਤੌਰ `ਤੇ ਆਗਿਆ ਨਹੀਂ ਹੈ, ਭਾਵੇਂ ਉਹ ਪਾਰਕ ਹੋਣ ਜਾਂ ਚੱਲ ਰਹੀਆਂ ਹੋਣ, ਪਰ ਇਸ ਨਿਯਮ ਵਿਚ ਕੁਝ ਛੋਟਾਂ ਹਨ।
ਇਹ ਮੋਟਰਹੋਮਜ਼ ਜਾਂ ਹੋਰ ਮੋਟਰ ਗੱਡੀਆਂ, ਜਾਂ ਕੈਂਪਰਾਂ, ਜਾਂ ਟਰੇਲਰਾਂ ਵਿਚ ਵਰਤੀ ਜਾ ਸਕਦੀ ਹੈ ਜਦੋਂ ਇਨ੍ਹਾਂ ਦੀ ਵਰਤੋਂ ਪ੍ਰਾਈਵੇਟ ਰਿਹਾਇਸ਼ ਦੇ ਤੌਰ `ਤੇ ਕੀਤੀ ਜਾ ਰਹੀ ਹੁੰਦੀ ਹੈ ਅਤੇ ਇਹ ਪਬਲਿਕ ਸੜਕ ਜਾਂ ਜੰਗਲ ਨੂੰ ਸਰਵਿਸ ਦੇਣ ਵਾਲੀ ਸੜਕ ਤੋਂ ਬਾਹਰ ਪਾਰਕ ਕੀਤੇ ਹੋਏ ਹੁੰਦੇ ਹਨ ਜਿੱਥੇ ਕੈਂਪਿੰਗ ਦੀ ਆਗਿਆ ਹੁੰਦੀ ਹੈ।
ਭੰਗ ਨੂੰ ਗੱਡੀ ਵਿਚ ਲਿਜਾਇਆ ਜਾ ਸਕਦਾ ਹੈ, ਜੇ ਇਹ ਆਪਣੀ ਅਸਲੀ, ਨਾ ਖੋਲ੍ਹੀ ਗਈ ਪੈਕਿੰਗ ਵਿਚ ਹੈ, ਜਾਂ ਡਰਾਈਵਰ ਅਤੇ ਮੁਸਾਫਰਾਂ ਦੀ ਪਹੁੰਚ ਤੋਂ ਬਾਹਰ ਹੈ (ਉਦਾਹਰਣ ਲਈ ਟਰੰਕ ਵਿਚ)। ਇਸ ਦੇ ਇਲਾਵਾ, ਵੱਧ ਤੋਂ ਵੱਧ ਚਾਰ ਗੈਰ-ਮੈਡੀਕਲ ਭੰਗ ਦੇ ਬੂਟੇ ਗੱਡੀ ਵਿਚ ਲਿਜਾਏ ਜਾ ਸਕਦੇ ਹਨ, ਪਰ ਇਨ੍ਹਾਂ ਦੀਆਂ ਡੋਡੀਆਂ ਜਾਂ ਫੁੱਲ ਨਿਕਲੇ ਹੋਏ ਨਹੀਂ ਹੋ ਸਕਦੇ।
ਗੈਰ-ਮੈਡੀਕਲ ਭੰਗ ਦੀ ਆਮ ਤੌਰ `ਤੇ ਕਿਸ਼ਤੀਆਂ ਵਿਚ ਆਗਿਆ ਨਹੀਂ ਹੈ। ਪਰ, ਤੁਹਾਨੂੰ ਗੈਰ-ਮੈਡੀਕਲ ਭੰਗ ਦੀ ਵਰਤੋਂ ਕਿਸ਼ਤੀ ਵਿਚ ਕਰਨ ਦੀ ਆਗਿਆ ਹੈ ਜੇ ਇਸ ਵਿਚ ਸੌਣ ਦੀ ਸਹੂਲਤ, ਕਿਚਨ ਅਤੇ ਟੋਆਇਲਟ ਹੈ ਅਤੇ ਇਹ ਬੰਨ੍ਹੀ ਹੋਈ ਜਾਂ ਐਂਕਰ ਕੀਤੀ ਹੋਈ ਹੈ।
ਜੇ ਓਪਰੇਟਰ ਆਗਿਆ ਦਿੰਦਾ ਹੈ ਤਾਂ ਗੈਰ-ਮੈਡੀਕਲ ਭੰਗ ਦੀ ਵਰਤੋਂ ਵਪਾਰਕ ਤੌਰ `ਤੇ ਚਲਾਈ ਜਾ ਰਹੀ ਬੋਟ ਦੇ ਪ੍ਰਾਈਵੇਟ ਕੈਬਿਨ ਵਿਚ ਕਰਨ ਦੀ ਆਗਿਆ ਹੈ
ਸਕੂਲ ਦੀ ਪ੍ਰਾਪਰਟੀ ਅਤੇ ਸ਼ਹਿਰਾਂ ਵਿਚਕਾਰ ਚੱਲਣ ਵਾਲੀਆਂ ਬੱਸਾਂ, ਟਰੇਨਾਂ ਅਤੇ ਬੋਟਾਂ `ਤੇ ਹੈਲਥ ਕੈਨੇਡਾ ਵਲੋਂ ਅਧਿਕਾਰਤ ਮੈਡੀਕਲ ਭੰਗ ਦੀ ਵਰਤੋਂ ਕਰਨ ਲਈ ਛੋਟਾਂ ਹਨ, ਜੇ ਖਾਸ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹੋਣ। ਵੇਰਵੇ ਕੈਨਾਬਿਸ ਕੰਟਰੋਲ ਰੈਗੂਲੇਸ਼ਨ ਵਿਚ ਹਿੱਸਾ 5 – ਮੈਡੀਕਲ ਕੈਨਾਬਿਸ ਵਿਚ ਉਪਲਬਧ ਹਨ।
http://www.bclaws.ca/civix/document/id/complete/statreg/204_2018#part4
http://www.bclaws.ca/civix/document/id/complete/statreg/204_2018#part4.
ਇਸ ਦੇ ਇਲਾਵਾ, ਸੂਬਾਈ ਨਿਯਮਾਂ ਹੇਠ, ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਵਲੋਂ ਜਾਰੀ ਰੀਟੇਲ ਲਸੰਸ ਤੋਂ ਬਿਨਾਂ ਕਿਸੇ ਲਈ ਵੀ ਆਪਣੇ ਆਪ ਦੀ ਲਸੰਸਸ਼ੁਦਾ ਰੀਟੇਲਰ ਵਜੋਂ ਮਸ਼ਹੂਰੀ ਕਰਨਾ ਗੈਰਕਾਨੂੰਨੀ ਹੈ। ਇਸ ਦੇ ਨਾਲ ਹੀ, ਕੋਈ ਵੀ ਕਿਸੇ ਥਾਂ ਨੂੰ ਭੰਗ ਦੀ ਵਰਤੋਂ ਲਈ, ਜਾਂ ਭੰਗ ਪੀਣ ਤੋਂ ਬਾਅਦ ਸਮਾਂ ਬਿਤਾਉਣ ਲਈ ਮਾਰਕੀਟ ਨਹੀਂ ਕਰ ਸਕਦਾ, ਮਸ਼ਹੂਰੀ ਨਹੀਂ ਕਰ ਸਕਦਾ ਜਾਂ ਪ੍ਰਮੋਟ ਨਹੀਂ ਕਰ ਸਕਦਾ।
ਮਸ਼ਹੂਰੀ ਅਤੇ ਪ੍ਰੋਮੋਸ਼ਨ ਦੇ ਸੰਬੰਧ ਵਿਚ ਸੂਬਾਈ ਨਿਯਮਾਂ ਬਾਰੇ ਜ਼ਿਆਦਾ ਜਾਣਨ ਲਈ ਕੈਨਾਬਿਸ ਕੰਟਰੋਲ ਰੈਗੂਲੇਸ਼ਨ ਦੇ ਸੈਕਸ਼ਨ 36 ਅਤੇ 37 ਅਤੇ ਕੈਨਾਬਿਸ ਕੰਟਰੋਲ ਐਂਡ ਲਾਇਸੰਸਿੰਗ ਟ੍ਰਾਂਜ਼ੀਸ਼ਨਲ ਰੈਗੂਲੇਸ਼ਨ ਦਾ ਸੈਕਸ਼ਨ 9 ਦੇਖੋ।
http://www.bclaws.ca/civix/document/id/complete/statreg/204_2018#section36
http://www.bclaws.ca/civix/document/id/complete/statreg/203_2018#section9
ਭੰਗ ਦੀ ਵਰਤੋਂ ਮੈਡੀਕਲ ਜਾਂ ਗੈਰ-ਮੈਡੀਕਲ ਮੰਤਵਾਂ ਲਈ ਕੀਤੀ ਜਾ ਸਕਦੀ ਹੈ। ਲੋਕ ਭੰਗ ਦੀ ਵਰਤੋਂ ਇਲਾਜ ਲਈ ਕਰ ਸਕਦੇ ਹਨ। ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭੰਗ ਹਰ ਇਕ `ਤੇ ਵੱਖਰੀ ਤਰ੍ਹਾਂ ਅਸਰ ਪਾਉਂਦੀ ਹੈ।
ਸਟੈਟਿਸਟਿਕਸ ਕੈਨੇਡਾ ਦੇ ਇਕ ਸਰਵੇ ਵਿਚ, 17 ਪ੍ਰਤੀਸ਼ਤ ਬ੍ਰਿਟਿਸ਼ ਕੋਲੰਬੀਅਨਾਂ ਨੇ ਪਿਛਲੇ ਸਾਲ ਵਿਚ ਭੰਗ ਦੀ ਵਰਤੋਂ ਕਰਨ ਬਾਰੇ ਦੱਸਿਆ ਸੀ। ਪਰ ਭੰਗ ਦੀ ਵਰਤੋਂ ਦੇ ਸਿਹਤ ਨੂੰ ਕੁਝ ਖਤਰੇ ਹਨ। ਇਹ ਖਤਰੇ ਵਰਤੋਂਕਾਰ ਦੀ ਉਮਰ, ਖਪਤ ਕਰਨ ਦੇ ਤਰੀਕੇ ਅਤੇ ਵਰਤੋਂ ਦੇ ਸੰਦਰਭ ਮੁਤਾਬਕ ਵੱਖ ਵੱਖ ਹੁੰਦੇ ਹਨ।
ਸਿਹਤ ਨੂੰ ਖਤਰਿਆਂ ਅਤੇ ਸੁਰੱਖਿਅਤ ਵਰਤੋਂ ਲਈ ਗਾਈਡਲਾਈਨਾਂ ਬਾਰੇ ਜ਼ਿਆਦਾ ਜਾਣੋ:
ਭੰਗ ਦੀ ਵਰਤੋਂ ਦੀ ਉਨ੍ਹਾਂ ਔਰਤਾਂ ਲਈ ਸਿਫਾਰਸ਼ ਨਹੀਂ ਕੀਤੀ ਜਾਂਦੀ ਜਿਹੜੀਆਂ ਗਰਭਵਤੀ ਹਨ ਜਾਂ ਦੁੱਧ ਚੁੰਘਾ ਰਹੀਆਂ ਹਨ। ਗਰਭ ਦੌਰਾਨ ਭੰਗ ਦੀ ਵਰਤੋਂ ਕਰਨਾ (ਕਿਸੇ ਵੀ ਰੂਪ ਵਿਚ) ਭਰੂਣ ਦੀ ਸਿਹਤ ਨੂੰ ਖਤਰੇ ਪੈਦਾ ਕਰਦਾ ਹੈ। ਭੰਗ ਵਿਚਲੇ ਕੈਮੀਕਲ ਛਾਤੀ ਦੇ ਦੁੱਧ ਰਾਹੀਂ ਵੀ ਬੱਚੇ ਵਿਚ ਚਲੇ ਜਾਂਦੇ ਹਨ ਜਿਸ ਨਾਲ ਛਾਤੀ ਦਾ ਦੁੱਧ ਪੀ ਰਹੇ ਬੱਚੇ ਲਈ ਸਿਹਤ ਜਾਂ ਵਤੀਰੇ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਗਰਭ ਦੌਰਾਨ ਭੰਗ ਦੀ ਵਰਤੋਂ ਤੁਹਾਡੇ ਬੇਬੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ:
ਭੰਗ ਦੀ ਵਰਤੋਂ ਦੇ ਸਿਹਤ ਨੂੰ ਖਤਰਿਆਂ ਬਾਰੇ ਜ਼ਿਆਦਾ ਜਾਣੋ, ਸਮੇਤ ਗਰਭ ਦੌਰਾਨ ਅਤੇ ਦੁੱਧ ਚੁੰਘਾਉਣ ਵੇਲੇ:
ਭੰਗ ਖਰੀਦਣ, ਵਰਤਣ (ਸਿਗਰਟ, ਵੇਪਿੰਗ, ਅਤੇ ਖਪਤ ਦੇ ਸਾਰੇ ਹੋਰ ਰੂਪਾਂ ਰਾਹੀਂ), ਕੋਲ ਰੱਖਣ ਜਾਂ ਗੈਰ-ਮੈਡੀਕਲ ਭੰਗ ਉਗਾਉਣ ਲਈ ਤੁਹਾਡਾ 19 ਸਾਲ ਜਾਂ ਜ਼ਿਆਦਾ ਉਮਰ ਦੇ ਹੋਣਾ ਜ਼ਰੂਰੀ ਹੈ। ਅਗੇਤੀ ਅਤੇ ਨੇਮ ਨਾਲ ਭੰਗ ਦੀ ਵਰਤੋਂ ਨੂੰ ਜ਼ਿੰਦਗੀ ਵਿਚ ਬਾਅਦ ਵਿਚ ਇਸ `ਤੇ ਨਿਰਭਰ ਹੋਣ ਅਤੇ ਸਿਹਤ ਦੀਆਂ ਸਮੱਸਿਆਵਾਂ ਦੇ ਜ਼ਿਆਦਾ ਖਤਰੇ ਨਾਲ ਜੋੜਿਆ ਗਿਆ ਹੈ।
ਭੰਤ ਤੁਹਾਡੀ ਸਿਹਤ `ਤੇ ਅਸਰ ਪਾ ਸਕਦੀ ਹੈ:
ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ/ਸਹਿਯੋਗੀਆਂ ਲਈ ਜਾਣਕਾਰੀ:
ਜ਼ਿਆਦਾ ਜਾਣੋ:
ਘਰ ਵਿਚ ਭੰਗ ਦੇ ਬੂਟੇ ਉਗਾਉਣਾ ਲੀਗਲ ਹੈ। 19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਪ੍ਰਤੀ ਘਰ ਗੈਰ-ਮੈਡੀਕਲ ਭੰਗ ਦੇ ਚਾਰ ਬੂਟੇ ਲਗਾ ਸਕਦੇ ਹਨ। ਇਹ ਬੂਟੇ ਉਸ ਥਾਂ `ਤੇ ਨਹੀਂ ਲਾਏ ਜਾ ਸਕਦੇ ਜਿਹੜੀ ਕਿਸੇ ਜਨਤਕ ਥਾਂ ਤੋਂ ਦਿਖਾਈ ਦਿੰਦੀ ਹੈ, ਜਿਵੇਂ ਕਿ ਪਾਰਕ, ਸਟਰੀਟਾਂ, ਸਾਈਡਵਾਕ, ਖੇਡ ਦੇ ਮੈਦਾਨ, ਅਤੇ ਕੇ-12 ਸਕੂਲ ਦੀਆਂ ਪ੍ਰਾਪਰਟੀਆਂ। ਉਦਾਹਰਣ ਲਈ ਤੁਸੀਂ ਬੂਟੇ ਆਪਣੀ ਬਾਲਕੋਨੀ `ਤੇ ਜਾਂ ਆਪਣੀ ਯਾਰਡ ਵਿਚ ਲਗਾ ਸਕਦੇ ਹੋ, ਜੇ ਇਹ ਕਿਸੇ ਜਨਤਕ ਥਾਂ ਤੋਂ ਦਿਖਾਈ ਨਹੀਂ ਦਿੰਦੇ ਹਨ।
ਲਸੰਸਸ਼ੁਦਾ ਚਾਇਲਡ ਕੇਅਰ ਵਜੋਂ ਵਰਤੇ ਜਾਂਦੇ ਘਰਾਂ ਵਿਚ ਘਰ ਵਿਚ ਭੰਗ ਉਗਾਉਣ `ਤੇ ਪਾਬੰਦੀ ਹੈ।
ਲੈਂਡਲੌਰਡ ਅਤੇ ਸਟਰੈਟਾ ਕੌਂਸਲਾਂ ਆਪਣੀਆਂ ਪ੍ਰਾਪਰਟੀਆਂ ਉੱਪਰ ਗੈਰ-ਮੈਡੀਕਲ ਭੰਗ ਦੀਆਂ ਹੋਰ ਬੰਦਸ਼ਾਂ ਜਾਂ ਮਨਾਹੀਆਂ ਲਾਗੂ ਕਰ ਸਕਦੇ ਹਨ।
ਲੋਕਲ ਅਤੇ ਆਦਿਵਾਸੀ ਸਰਕਾਰਾਂ ਬਾਈਲਾਅ ਬਣਾਉਣ ਲਈ ਮੌਜੂਦਾ ਤਾਕਤਾਂ ਹੇਠ ਗੈਰ-ਮੈਡੀਕਲ ਭੰਗ ਨੂੰ ਘਰ ਵਿਚ ਉਗਾਉਣ `ਤੇ ਵਾਧੂ ਪਬੰਦੀਆਂ ਵੀ ਲਗਾ ਸਕਦੀਆਂ ਹਨ।
ਭੰਗ ਲੈ ਕੇ ਸਫ਼ਰ ਕਰਨ ਦੁਆਲੇ ਸਖਤ ਨਿਯਮ ਅਤੇ ਰੈਗੂਲੇਸ਼ਨਜ਼ ਹਨ। ਸੂਬੇ ਜਾਂ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਜਾਣਕਾਰੀ ਲਉ।
ਕੈਨੇਡਾ ਦੇ ਬਾਰਡਰ ਦੇ ਆਰ ਪਾਰ ਭੰਗ ਲੈ ਕੇ ਜਾਣਾ ਜਾਂ ਆਉਣਾ ਗੈਰਕਾਨੂੰਨੀ ਹੈ। ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜਾ ਰਹੇ ਹੋ ਜਾਂ ਕੈਨੇਡਾ ਵਿਚ ਦਾਖਲ ਹੋ ਰਹੇ ਹੋ, ਜਾਂ ਜਿੱਥੇ ਤੁਸੀਂ ਜਾ ਰਹੇ ਹੋ ਉੱਥੋਂ ਦੇ ਕਾਨੂੰਨ ਕੀ ਹਨ। ਮੁੱਕਦੀ ਗੱਲ: ਭੰਗ ਲੈ ਕੇ ਬਾਰਡਰ ਕਰੌਸ ਨਾ ਕਰੋ।
ਕੈਨੇਡਾ ਸਰਕਾਰ ਕੋਲ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਤੁਹਾਨੂੰ ਭੰਗ ਨਾਲ ਸਫ਼ਰ ਕਰਨ ਤੋਂ ਪਹਿਲਾਂ ਜਾਣਨ ਦੀ ਲੋੜ ਪਵੇਗੀ। ਜ਼ਿਆਦਾ ਜਾਣਨ ਲਈ ਇਹ ਵੀਡਿਓ ਦੇਖੋ।
ਭੰਗ ਦੇ ਕਾਨੂੰਨ ਸੂਬਿਆਂ ਅਤੇ ਟੈਰੀਟਰੀਜ਼ ਵਿਚ ਵੱਖ ਵੱਖ ਹਨ। ਇਸ ਵਿਚ ਸ਼ਾਮਲ ਹੈ ਭੰਗ ਵਰਤਣ ਦੀ ਕਾਨੂੰਨੀ ਉਮਰ, ਤੁਸੀਂ ਕਿੱਥੇ ਭੰਗ ਦੀ ਸਿਗਰਟ ਪੀ ਸਕਦੇ ਹੋ ਜਾਂ ਵੇਪ ਕਰ ਸਕਦੇ ਹੋ, ਭੰਗ ਕਿੱਥੇ ਵਰਤ ਸਕਦੇ ਹੋ ਅਤੇ ਖਰੀਦ ਸਕਦੇ ਹੋ। ਸਫ਼ਰ ਕਰਨ ਤੋਂ ਪਹਿਲਾਂ ਕਾਨੂੰਨਾਂ ਬਾਰੇ ਜਾਣਨਾ ਯਾਦ ਰੱਖੋ। ਜ਼ਿਆਦਾ ਵੇਰਵਿਆਂ ਲਈ ਸੂਬੇ ਅਤੇ ਟੈਰੀਟਰੀ ਦੇ ਵੈੱਬਸਾਈਟ ਚੈੱਕ ਕਰੋ:
ਲੋਕਾਂ ਦੀ ਸਿਹਤ ਅਤੇ ਸੇਫਟੀ ਨੂੰ ਮੁੱਖ ਤਰਜੀਹ ਦਿੰਦੇ ਹੋਏ, ਸੂਬੇ ਨੇ ਬ੍ਰਿਟਿਸ਼ ਕੋਲੰਬੀਆ ਵਿਚ ਗੈਰ-ਮੈਡੀਕਲ ਭੰਗ ਤੱਕ ਕਾਨੂੰਨੀ, ਕੰਟਰੋਲਸ਼ੁਦਾ ਪਹੁੰਚ ਲਈ ਕਾਨੂੰਨ ਪਾਸ ਕੀਤਾ ਹੈ:
http://www.bclaws.ca/civix/document/id/complete/statreg/18029
http://www.bclaws.ca/civix/document/id/complete/statreg/18028
http://www.bclaws.ca/civix/document/id/lc/billscurrent/3rd41st:gov17-3
ਇਸ ਦੇ ਇਲਾਵਾ, ਸੂਬੇ ਨੇ ਅੱਗੇ ਲਿਖੇ ਨਵੇਂ ਅਤੇ ਸੋਧੇ ਹੋਏ ਨਿਯਮ ਲਾਗੂ ਕੀਤੇ ਹਨ:
ਭੰਗ (ਕੈਨਾਬਿਸ) ਨੂੰ ਮੈਰੀਜੋਆਨਾ, ਪੌਟ, ਜਾਂ ਵੀਡ ਵੀ ਆਖਿਆ ਜਾਂਦਾ ਹੈ। ਭੰਗ ਦੇ ਪੌਦੇ ਦੀਆਂ ਦੋ ਮੁੱਖ ਕਿਸਮਾਂ ਹਨ: ਸਾਟੀਵਾ ਅਤੇ ਇੰਡੀਕਾ। ਭੰਗ ਦੇ ਪੌਦੇ ਵਿਚ ਕਈ ਕੈਮੀਕਲ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਕੈਨਬਾਨੋਆਇਡਜ਼ ਆਖਿਆ ਜਾਂਦਾ ਹੈ ਜੋ ਕਿ ਦਿਮਾਗ ਅਤੇ ਸਰੀਰ ਦੇ ਨਰਵਿਸ ਸਿਸਟਮ ਦੇ ਹੋਰ ਹਿੱਸਿਆਂ `ਤੇ ਅਸਰ ਪਾ ਸਕਦੇ ਹਨ। ਭੰਗ ਦੇ ਪੌਦੇ ਦੇ ਜਿਹੜੇ ਹਿੱਸੇ ਵਰਤੇ ਜਾ ਸਕਦੇ ਹਨ ਉਨ੍ਹਾਂ ਵਿਚ ਪੱਤੇ, ਫੁੱਲ, ਅਤੇ ਡੋਡੀਆਂ ਸ਼ਾਮਲ ਹਨ। ਭੰਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਸ ਵਿਚ ਸਿਗਰਟ ਵਾਂਗ ਪੀਣਾ, ਵੈਪੋਰਾਈਜ਼ਡ ਕਰਨਾ, ਚਮੜੀ `ਤੇ ਲਗਾਉਣਾ, ਖਾਣੇ ਵਿਚ ਪਕਾਉਣਾ, ਜਾਂ ਚਾਹ ਬਣਾਉਣਾ ਸ਼ਾਮਲ ਹੈ। ਭੰਗ ਮੈਡੀਕਲ ਅਤੇ ਗੈਰ-ਮੈਡੀਕਲ ਮੰਤਵਾਂ ਲਈ ਵਰਤੀ ਜਾ ਸਕਦੀ ਹੈ।
ਭੰਗ ਦੇ ਜਿਸ ਤੱਤ ਬਾਰੇ ਸਭ ਤੋਂ ਜ਼ਿਆਦਾ ਖੋਜ ਕੀਤੀ ਗਈ ਹੈ ਉਹ ਡੈਲਟਾ-9-ਟੈਟਰਾਹਾਈਡਰੋਕੈਨਾਬੀਨੋਲ (ਟੀ ਐੱਚ ਸੀ) ਹੈ। ਟੀ ਐੱਚ ਸੀ ਨਸ਼ੇ ਅਤੇ ਮਦਹੋਸ਼ੀ ਲਈ ਜ਼ਿੰਮੇਵਾਰ ਹੈ। ਟੀ ਐੱਚ ਸੀ ਦੇ ਕੁਝ ਇਲਾਜ ਨਾਲ ਸੰਬੰਧਿਤ ਅਸਰ ਹਨ, ਪਰ ਇਸ ਦੇ ਨੁਕਸਾਨਦੇਹ ਅਸਰ ਵੀ ਹੋ ਸਕਦੇ ਹਨ। ਜੇ ਟੀ ਐੱਚ ਸੀ ਦੀ ਤਾਕਤ ਜ਼ਿਆਦਾ ਹੋਵੇ ਤਾਂ ਨੁਕਸਾਨਦੇਹ ਅਸਰ ਜ਼ਿਆਦਾ ਹੋ ਸਕਦੇ ਹਨ।
ਕੈਨਬੀਡੀਓਲ (ਸੀ ਬੀ ਡੀ) ਭੰਗ ਦੇ ਤੱਤਾਂ ਦੀ ਇਕ ਹੋਰ ਕਿਸਮ ਹੈ। ਟੀ ਐੱਚ ਸੀ ਦੇ ਉਲਟ ਸੀ ਬੀ ਡੀ ਨਸ਼ਾ ਅਤੇ ਮਦਹੋਸ਼ੀ ਨਹੀਂ ਕਰਦਾ। ਇਸ ਨੂੰ ਇਸ ਦੇ ਇਲਾਜ ਦੇ ਅਸਰਾਂ ਲਈ ਵਰਤਿਆ ਜਾ ਸਕਦਾ ਹੈ।
ਤੁਹਾਡੀ ਕਮਿਉਨਟੀ ਨੂੰ ਸੁਰੱਖਿਅਤ ਰੱਖਣ ਲਈ ਕਾਨੂੰਨ ਅਤੇ ਨਿਯਮ ਬਣੇ ਹੋਏ ਹਨ। ਲੋਕਾਂ ਦੀ ਸਿਹਤ ਅਤੇ ਸੇਫਟੀ ਨੂੰ ਮੁੱਖ ਤਰਜੀਹ ਦਿੰਦੇ ਹੋਏ, ਸੂਬੇ ਨੇ ਬ੍ਰਿਟਿਸ਼ ਕੋਲੰਬੀਆ ਵਿਚ ਗੈਰ-ਮੈਡੀਕਲ ਭੰਗ ਤੱਕ ਕਾਨੂੰਨੀ, ਕੰਟਰੋਲਸ਼ੁਦਾ ਪਹੁੰਚ ਲਈ ਕਾਨੂੰਨ ਪਾਸ ਕੀਤਾ ਹੈ।
ਘਰ ਵਿਚ ਭੰਗ ਉਗਾਉਣਾ
ਗੈਰ-ਮੈਡੀਕਲ ਭੰਗ ਖਰੀਦਣਾ ਅਤੇ ਵੇਚਣਾ
ਕੰਮ ਵਾਲੀ ਥਾਂ `ਤੇ ਭੰਗ
ਕਿਰਾਏਦਾਰ, ਮਕਾਨ-ਮਾਲਕ ਅਤੇ ਸਟਰੈਟਾ ਕੌਂਸਲ
ਲੋਕਲ ਅਤੇ ਆਦਿਵਾਸੀ ਸਰਕਾਰਾਂ
19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਪ੍ਰਤੀ ਘਰ ਭੰਗ ਦੇ ਚਾਰ ਗੈਰ-ਮੈਡੀਕਲ ਬੂਟੇ ਉਗਾ ਸਕਦੇ ਹਨ। ਇਹ ਬੂਟੇ ਕਿਸੇ ਉਸ ਥਾਂ ਵਿਚ ਨਹੀਂ ਉਗਾਏ ਜਾ ਸਕਦੇ ਜਿਹੜੀ ਕਿਸੇ ਪਬਲਿਕ ਥਾਂ ਤੋਂ ਦਿਖਾਈ ਦਿੰਦੀ ਹੋਵੇ। ਪਬਲਿਕ ਥਾਂਵਾਂ ਦੀਆਂ ਉਦਾਹਰਣਾਂ ਵਿਚ ਪਾਰਕ, ਸਟਰੀਟਾਂ, ਸਾਈਡਵਾਕ, ਖੇਡਾਂ ਦੇ ਮੈਦਾਨ, ਅਤੇ ਕੇ-12 ਸਕੂਲ ਦੀਆਂ ਪ੍ਰਾਪਰਟੀਆਂ ਸ਼ਾਮਲ ਹਨ। ਉਦਾਹਰਣ ਲਈ ਤੁਸੀਂ ਬੂਟੇ ਆਪਣੀ ਬਾਲਕੋਨੀ `ਤੇ, ਜਾਂ ਆਪਣੀ ਯਾਰਡ ਵਿਚ ਲਗਾ ਸਕਦੇ ਹੋ, ਜੇ ਇਹ ਕਿਸੇ ਜਨਤਕ ਤਾਂ ਤੋਂ ਦਿਖਾਈ ਨਹੀਂ ਦਿੰਦੇ ਹਨ।
ਲੋਕਲ ਅਤੇ ਆਦਿਵਾਸੀ ਸਰਕਾਰਾਂ ਘਰ ਵਿਚ ਭੰਗ ਉਗਾਉਣ `ਤੇ ਵਾਧੂ ਪਬੰਦੀਆਂ ਲਗਾ ਸਕਦੀਆਂ ਹਨ। ਲੈਂਡਲਾਰਡ ਅਤੇ ਸਟਰੈਟ ਕੌਂਸਲਾਂ ਵੀ ਆਪਣੀਆਂ ਪ੍ਰਾਪਰਟੀਆਂ ਉੱਪਰ ਗੈਰ-ਮੈਡੀਕਲ ਭੰਗ ਉਗਾਉਣ `ਤੇ ਰੋਕ ਲਗਾ ਸਕਦੇ ਹਨ ਜਾ ਪਾਬੰਦੀਆਂ ਲਗਾ ਸਕਦੇ ਹਨ।
ਉਨ੍ਹਾਂ ਘਰਾਂ ਵਿਚ ਭੰਗ ਉਗਾਉਣ ਦੀ ਮਨਾਹੀ ਹੈ ਜਿਹੜੇ ਲਾਇਸੰਸਸ਼ੁਦਾ ਡੇਅਕੇਅਰ ਹਨ।
ਬੂਟੇ ਉਗਾਉਣ ਲਈ ਸੇਫਟੀ ਅਤੇ ਸੁਰੱਖਿਆ ਬਾਰੇ ਜ਼ਿਆਦਾ ਜਾਣੋ।.
ਬੀ ਸੀ ਵਿਚ 19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਸਰਕਾਰ ਵਲੋਂ ਚਲਾਏ ਜਾਂਦੇ ਅਤੇ ਪ੍ਰਾਈਵੇਟ ਲਾਇਸੰਸਸ਼ੁਦਾ ਰੀਟੇਲ ਸਟੋਰਾਂ ਤੋਂ, ਅਤੇ ਬੀ.ਸੀ. ਸਰਕਾਰ ਦੇ ਔਨਲਾਈਨ ਸਟੋਰ ਤੋਂ ਗੈਰ-ਮੈਡੀਕਲ ਭੰਗ ਖਰੀਦ ਸਕਦੇ ਹਨ। ਬੀ.ਸੀ. ਦੀ ਲਿਕਰ ਡਿਸਟ੍ਰੀਬਿਊਸ਼ਨ ਬਰਾਂਚ ਰੀਟੇਲ ਸਟੋਰਾਂ ਨੂੰ ਹੋਲਸੇਲ ਭੰਗ ਪ੍ਰਦਾਨ ਕਰਦੀ ਹੈ ਅਤੇ ਪਬਲਿਕ ਰੀਟੇਲ ਸਟੋਰ ਚਲਾਉਂਦੀ ਹੈ ਅਤੇ ਔਨਲਾਈਨ ਵਿਕਰੀ ਕਰਦੀ ਹੈ। ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ ਪ੍ਰਾਈਵੇਟ ਗੈਰ-ਮੈਡੀਕਲ ਭੰਗ ਦੇ ਸਟੋਰਾਂ ਨੂੰ ਲਸੰਸ ਦਿੰਦੀ ਹੈ ਅਤੇ ਨਿਯਮਬੱਧ ਕਰਦੀ ਹੈ। ਸੂਬਾ ਗੈਰ-ਮੈਡੀਕਲ ਭੰਗ ਵੇਚਣ ਵਾਲੇ ਮੁਲਾਜ਼ਮਾਂ ਲਈ ਲਾਜ਼ਮੀ ਟਰੇਨਿੰਗ ਦਾ ਪ੍ਰੋਗਰਾਮ ਤਿਆਰ ਕਰ ਰਿਹਾ ਹੈ। ਟਰੇਨਿੰਗ ਇਹ ਯਕੀਨੀ ਬਣਾਏਗੀ ਕਿ ਖਪਤਕਾਰਾਂ ਨੂੰ ਜ਼ਿੰਮੇਵਾਰ ਅਤੇ ਘੱਟ ਖਤਰੇ ਵਾਲੀ ਵਰਤੋਂ ਬਾਰੇ ਸਿਖਿਅਤ ਕਰਨ ਲਈ ਸਟਾਫ ਕੋਲ ਤਰੀਕੇ ਹਨ।
ਲੋਕਾਂ ਦੀ ਸੇਫਟੀ ਅਤੇ ਸਿਹਤ ਬੀ.ਸੀ. ਦੇ ਕੰਮ-ਮਾਲਕਾਂ ਲਈ ਬਹੁਤ ਮਹੱਤਵ ਰੱਖਦੀ ਹੈ। ਅਤੇ ਸੂਬੇ ਦੇ ਮਜ਼ਬੂਤ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਨਿਯਮ ਹਨ। ਕੰਮ-ਮਾਲਕਾਂ ਲਈ ਇਹ ਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਕੀ ਮੁਲਾਜ਼ਮ ਕੰਮ ਕਰਨ ਲਈ ਫਿੱਟ ਹਨ। ਜੇ ਕੋਈ ਮੁਲਾਜ਼ਮ ਕੰਮ `ਤੇ ਭੰਗ ਦੇ ਨਸ਼ੇ ਵਿਚ ਹੋਵੇ ਤਾਂ ਕੰਮ-ਮਾਲਕ ਲਈ ਨਸ਼ੇ ਦੇ ਅਸਰ ਹੇਠਲੇ ਵਿਅਕਤੀ ਨੂੰ ਕੰਮ ਬੰਦ ਕਰਨ ਅਤੇ ਜਾਣ ਲਈ ਕਹਿਣਾ ਜ਼ਰੂਰੀ ਹੈ। ਵਰਕਸੇਫ ਬੀ ਸੀ ਕੰਮ-ਮਾਲਕਾਂ ਨੂੰ ਇਹ ਉਤਸ਼ਾਹ ਦੇ ਰਿਹਾ ਹੈ ਕਿ ਉਹ ਗੈਰ-ਮੈਡੀਕਲ ਭੰਗ ਦੇ ਲੀਗਲ ਹੋਣ ਦੀ ਵਰਤੋਂ ਇਹ ਪਤਾ ਲਾਉਣ ਦੇ ਇਕ ਮੌਕੇ ਵਜੋਂ ਕਰਨ ਕਿ ਉਹ ਕੰਮ `ਤੇ ਨਸ਼ੇ ਦੇ ਮਸਲਿਆਂ ਨਾਲ ਕਿਵੇਂ ਸਿੱਝਦੇ ਹਨ।
ਕੰਮ-ਮਾਲਕ ਅੱਗੇ ਲਿਖੇ ਸ੍ਰੋਤਾਂ ਦੀ ਵਰਤੋਂ ਕਰ ਸਕਦੇ ਹਨ: ਵਰਕਸੇਫ ਬੀ ਸੀ ਦਾ ਸਬਸਟੈਂਸ ਯੂਜ਼ ਐਂਡ ਇਮਪੇਅਰਮੈਂਟ ਇਨ ਦਿ ਵਰਕਪਲੇਸ ਵੈੱਬਪੇਜ; ਵਰਕਪਲੇਸ ਸਟਰੈਟਜੀਜ਼: ਰਿਸਕ ਔਫ ਇਮਪੇਅਰਮੈਂਟ ਫਰੌਮ ਕੈਨਾਬਿਸ, ਕੈਨੇਡੀਅਨ ਸੈਂਟਰ ਫਾਰ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਵਲੋਂ ਤਿਆਰ ਕੀਤਾ ਗਿਆ ਕੰਮ-ਮਾਲਕਾਂ ਲਈ ਇਕ ਸ੍ਰੋਤ; ਅਤੇ ਕਨਸਟਰੱਕਸ਼ਨ ਲੇਬਰ ਰੀਲੇਸ਼ਨਜ਼ ਐਸੋਸੀਏਸ਼ਨ ਔਫ ਬੀ ਸੀ ਅਤੇ ਬਾਰਗੇਨਿੰਗ ਕੌਂਸਲ ਔਫ ਬੀ ਸੀ ਬਿਲਡਿੰਗ ਟਰੇਡਜ਼ ਯੂਨੀਅਨਜ਼ ਵਲੋਂ ਤਿਆਰ ਕੀਤੀ ਗਈ ਕਨਸਟਰੱਕਸ਼ਨ ਇੰਡਸਟਰੀ ਔਫ ਬ੍ਰਿਟਿਸ਼ ਕੋਲੰਬੀਆ ਸਬਸਟੈਂਸ ਅਬਿਊਜ਼ ਟੈਸਟਿੰਗ ਐਂਡ ਟ੍ਰੀਟਮੈਂਟ ਪ੍ਰੋਗਰਾਮ ਪੌਲਸੀ।
https://www.worksafebc.com/en/health-safety/hazards-exposures/substance-use-impairment
https://www.ccohs.ca/products/publications/cannabis/
https://www.clra-bc.com/services/drug-alcohol-policy/
ਲੈਂਡਲਾਰਡ ਅਤੇ ਸਟਰੈਟਾ ਕਾਰਪੋਰੇਸ਼ਨਾਂ ਹੇਠਾਂ ਦੱਸੇ ਮੁਤਾਬਕ ਆਪਣੀਆਂ ਪ੍ਰਾਪਰਟੀਆਂ ਉੱਪਰ ਗੈਰ-ਮੈਡੀਕਲ ਭੰਗ ਉਗਾਉਣ ਅਤੇ ਪੀਣ `ਤੇ ਪਾਬੰਦੀ ਲਗਾ ਸਕਦੇ ਹਨ ਜਾਂ ਮਨਾਹੀ ਕਰ ਸਕਦੇ ਹਨ।
ਰੈਜ਼ੀਡੈਂਸ਼ਲ ਟੈਨੇਂਸੀ ਐਕਟ ਅਤੇ ਮੈਨੂਫੈਕਚਰਡ ਹੋਮ ਪਾਰਕ ਟੈਨੇਂਸੀ ਐਕਟ ਨੂੰ ਨਿਯਮਾਂ ਵਿਚ ਅੱਗੇ ਲਿਖੀਆਂ ਤਬਦੀਲੀਆਂ ਲਈ ਅਪਡੇਟ ਕੀਤਾ ਗਿਆ ਹੈ:
ਲੀਗਲ ਹੋਣ ਤੋਂ ਬਾਅਦ ਕਿਰਾਏਦਾਰੀ ਦੇ ਕਿਸੇ ਵੀ ਨਵੇਂ ਐਗਰੀਮੈਂਟ ਲਈ, ਲੈਂਡਲੌਰਡ ਅਤੇ ਕਿਰਾਏਦਾਰ ਲਈ ਇਹ ਨਜਿੱਠਣਾ ਜ਼ਰੂਰੀ ਹੈ ਕਿ ਕੀ ਇਹ ਸੈਕਸ਼ਨ ਸ਼ਾਮਲ ਹਨ ਜਾਂ ਨਹੀਂ।
ਕਿਰਾਏਦਾਰਾਂ ਅਤੇ ਲੈਂਡਲੌਰਡਾਂ ਲਈ ਵਸੀਲੇ:
ਸਟਰੈਟਾ ਕਾਰਪੋਰੇਸ਼ਨਾਂ ਮਾਲਕਾਂ ਦੀ 3/4 ਵੋਟ ਨਾਲ ਗੈਰ-ਮੈਡੀਕਲ ਭੰਗ ਪੀਣ ਜਾਂ ਉਗਾਉਣ `ਤੇ ਪਾਬੰਦੀ ਲਗਾਉਣ ਜਾਂ ਮਨਾਹੀ ਕਰਨ ਲਈ ਬਾਈਲਾਅ ਪਾਸ ਕਰ ਸਕਦੀਆਂ ਹਨ। ਬਾਈਲਾਅ ਪਾਸ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਲੈਣਾ ਸਟਰੈਟਾ ਕਾਰਪੋਰੇਸ਼ਨਾਂ ਨੂੰ ਮਦਦ ਕਰਨ ਵਾਲਾ ਲੱਗ ਸਕਦਾ ਹੈ। ਸਟਰੈਟਾਜ਼ ਬਾਰੇ ਕਾਨੂੰਨੀ ਸਲਾਹ ਲੈਣ ਬਾਰੇ ਜ਼ਿਆਦਾ ਜਾਣੋ।
https://www2.gov.bc.ca/gov/content/housing-tenancy/strata-housing/more-help-and-support/getting-legal-advice.
ਬਹੁਤ ਸਾਰੇ ਸਟਰੈਟਾ ਮਾਲਕਾਂ ਨੂੰ ਸਟਰੈਟਾ ਐਸੋਸੀਏਸ਼ਨ ਵਿਚ ਹੋਣਾ ਮਦਦ ਕਰਨ ਵਾਲਾ ਲੱਗਦਾ ਹੈ। ਇਹ ਐਸੋਸੀਏਸ਼ਨਾਂ ਫੀਸ ਲੈ ਕੇ ਮੈਂਬਰਾਂ ਦੀ ਮਦਦ ਕਰਦੀਆਂ ਹਨ, ਵਰਕਸ਼ਾਪਾਂ ਲਾਉਂਦੀਆਂ ਹਨ, ਵਸੀਲੇ ਅਤੇ ਸਲਾਹ ਪ੍ਰਦਾਨ ਕਰਦੀਆਂ ਹਨ। ਕੁਝ ਜਾਣਕਾਰੀ ਸਟਰੈਟਾ ਐਸੋਸੀਏਸ਼ਨਾਂ ਦੇ ਵੈੱਬਸਾਈਟਾਂ ‘ਤੇ ਉਪਲਬਧ ਹੈ।
https://www2.gov.bc.ca/gov/content/housing-tenancy/strata-housing/more-help-and-support/strata-associations
ਹਿਊਮਨ ਰਾਈਟਸ ਦੇ ਕਾਨੂੰਨ ਹੇਠ ਭੰਗ ਦੀ ਮੈਡੀਕਲ ਵਰਤੋਂ ਦੀ ਆਗਿਆ ਬਾਰੇ ਜ਼ਿਆਦਾ ਜਾਣਕਾਰੀ ਲਈ ਸਹੀ ਕਦਮ ਚੁੱਕਣ ਬਾਰੇ ਕਿਸੇ ਸਟਰੈਟਾ ਐਸੋਸੀਏਸ਼ਨ ਜਾਂ ਸਟਰੈਟਾ ਵਕੀਲ ਨਾਲ ਸੰਪਰਕ ਕਰੋ।
http://www.bchrt.bc.ca/human-rights-duties/housing/strata.htm
ਲੋਕਲ ਅਤੇ ਆਦਿਵਾਸੀ ਸਰਕਾਰਾਂ ਕੋਲ ਆਪਣੀਆਂ ਕਮਿਉਨਟੀਆਂ ਦੀਆਂ ਲੋੜਾਂ ਅਤੇ ਤਰਜੀਹਾਂ ਦੇ ਆਧਾਰ `ਤੇ ਫੈਸਲੇ ਕਰਨ ਦੀ ਤਾਕਤ ਹੈ ਜਿਨ੍ਹਾਂ ਵਿਚ ਪ੍ਰਾਪਰਟੀ, ਲੋਕਾਂ ਦੀ ਸਿਹਤ ਅਤੇ ਸੇਫਟੀ ਅਤੇ ਉਪੱਦਰਾਂ ਦੇ ਸੰਬੰਧ ਵਿਚ ਬਾਈਲਾਅ ਜਾਂ ਹੋਰ ਕਾਨੂੰਨ ਬਣਾਉਣਾ ਸ਼ਾਮਲ ਹੈ। ਇਸ ਚੀਜ਼ ਦੁਆਲੇ ਨਿਯਮ ਕਿ ਤੁਸੀਂ ਕਿੱਥੇ ਗੈਰ-ਮੈਡੀਕਲ ਭੰਗ ਵਰਤ ਸਕਦੇ ਹੋ ਜਾਂ ਉਗਾ ਸਕਦੇ ਹੋ, ਹਰ ਕਮਿਉਨਟੀ ਦੇ ਵੱਖਰੇ ਹੋ ਸਕਦੇ ਹਨ। ਕੁਝ ਕਮਿਉਨਟੀਆਂ ਇਨ੍ਹਾਂ ਸਰਗਰਮੀਆਂ `ਤੇ ਪਾਬੰਦੀ ਲਾਉਣ ਦੀ ਚੋਣ ਕਰ ਸਕਦੀਆਂ ਹਨ। ਇਸ ਦੇ ਇਲਾਵਾ, ਸੂਬਾ ਲੋਕਲ ਸਰਕਾਰ ਜਾਂ ਆਦਿਵਾਸੀ ਨੇਸ਼ਨ ਦੀ ਹਿਮਾਇਤ ਬਿਨਾਂ ਗੈਰ-ਮੈਡੀਕਲ ਭੰਗ ਵੇਚਣ ਲਈ ਲਸੰਸ ਜਾਰੀ ਨਹੀਂ ਕਰੇਗਾ।
ਆਪਣੀ ਕਮਿਉਨਟੀ ਵਿਚ ਨਿਯਮਾਂ ਅਤੇ ਰੈਗੂਲੇਸ਼ਨਜ਼ ਬਾਰੇ ਜਾਣਨ ਲਈ, ਕਿਰਪਾ ਕਰਕੇ ਆਪਣੀ ਲੋਕਲ ਸਰਕਾਰ ਜਾਂ ਆਦਿਵਾਸੀ ਸਰਕਾਰ ਤੋਂ ਚੈੱਕ ਕਰੋ।
ਬੱਚਿਆਂ ਦੀ ਹਿਫਾਜ਼ਤ ਕਰਨ ਲਈ ਸਖਤ ਕਾਨੂੰਨ ਲਾਗੂ ਹਨ। ਭੰਗ ਖਰੀਦਣ, ਵਰਤਣ (ਸਿਗਰਟ, ਵੇਪਿੰਗ, ਅਤੇ ਖਪਤ ਦੇ ਸਾਰੇ ਹੋਰ ਰੂਪਾਂ ਰਾਹੀਂ), ਕੋਲ ਰੱਖਣ ਜਾਂ ਗੈਰ-ਮੈਡੀਕਲ ਭੰਗ ਉਗਾਉਣ ਲਈ ਤੁਹਾਡਾ 19 ਸਾਲ ਜਾਂ ਜ਼ਿਆਦਾ ਉਮਰ ਦੇ ਹੋਣਾ ਜ਼ਰੂਰੀ ਹੈ। ਅਗੇਤੀ ਅਤੇ ਨੇਮ ਨਾਲ ਭੰਗ ਦੀ ਵਰਤੋਂ ਨੂੰ ਇਸ `ਤੇ ਨਿਰਭਰ ਹੋਣ ਅਤੇ ਸਿਹਤ ਦੀਆਂ ਸਮੱਸਿਆਵਾਂ ਦੇ ਜ਼ਿਆਦਾ ਖਤਰੇ ਨਾਲ ਜੋੜਿਆ ਗਿਆ ਹੈ।
ਜਵਾਨ
ਮਾਪੇ ਅਤੇ ਸਿਖਿਅਕ
ਸਾਰੇ ਬੱਚਿਆਂ ਨੂੰ ਸੁਰੱਖਿਅਤ, ਸਿਹਤਮੰਦ, ਅਤੇ ਨੁਕਸਾਨ ਤੋਂ ਬਚੇ ਰਹਿਣ ਦਾ ਹੱਕ ਹੈ। ਇਸ ਕਰਕੇ ਹੀ ਸੂਬੇ ਨੇ ਜਵਾਨਾਂ ਅਤੇ ਬੱਚਿਆਂ ਦੀ ਅਗੇਤੀ ਉਮਰ ਵਿਚ ਗੈਰ-ਮੈਡੀਕਲ ਭੰਗ ਦੀ ਵਰਤੋਂ ਤੋਂ ਰੱਖਿਆ ਕਰਨ ਲਈ ਜ਼ਰੂਰੀ ਕਦਮ ਚੁੱਕੇ ਹਨ।
ਬ੍ਰਿਟਿਸ਼ ਕੋਲੰਬੀਆ ਵਿਚ,
ਭੰਗ ਦੀ ਸਾਰੀ ਪੈਕਿੰਗ ਅਤੇ ਲੇਬਲਾਂ ਨੂੰ ਫੈਡਰਲ ਸਰਕਾਰ ਵਲੋਂ ਨਿਯਮਬੱਧ ਕੀਤਾ ਜਾਂਦਾ ਹੈ। ਇਸ ਦੀ ਦਿੱਖ ਅਤੇ ਟੋਹ ਬਾਰੇ ਸਖਤ ਹੱਦਾਂ ਦਾ ਮਕਸਦ ਇਸ ਨੂੰ ਜਵਾਨਾਂ ਲਈ ਘੱਟ ਆਕਰਸ਼ਕ ਬਣਾਉਣਾ ਹੈ।
ਜਵਾਨ ਨਸ਼ਿਆਂ ਦੀ ਵਰਤੋਂ ਬਾਰੇ, ਜਿਸ ਵਿਚ ਭੰਗ ਵੀ ਸ਼ਾਮਲ ਹੈ, ਕਿੰਡਰਗਾਰਟਨ ਤੋਂ ਲੈ ਕੇ ਗਰੇਡ 10 ਤੱਕ ਬੀ ਸੀ ਦੇ ਸਰੀਰਕ ਸਿਹਤ ਦੀ ਸਿਖਿਆ ਦੇ ਪਾਠਕ੍ਰਮ ਰਾਹੀਂ ਸਿੱਖਣਗੇ। ਵਿਸ਼ਿਆਂ ਵਿਚ ਸ਼ਾਮਲ ਹਨ:
ਭੰਗ ਬਾਰੇ ਸਿਹਤਮੰਦ ਅਤੇ ਜਾਣਕਾਰੀ ਲੈ ਕੇ ਫੈਸਲੇ ਕਰਨ ਵਿਚ ਜਵਾਨ ਲੋਕਾਂ ਦੀ ਮਦਦ ਕਰਨ ਲਈ ਮਾਪੇ ਅਤੇ ਸਿਖਿਅਕ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਪਰ ਜੇ ਤੁਹਾਨੂੰ ਤੱਥਾਂ ਦਾ ਪਤਾ ਨਾ ਹੋਵੇ ਤਾਂ ਭੰਗ ਬਾਰੇ ਜਵਾਨਾਂ ਨਾਲ ਗੱਲ ਕਰਨਾ ਔਖਾ ਹੋ ਸਕਦਾ ਹੈ।
ਭੰਗ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ?
ਭੰਗ ਬਾਰੇ ਆਪਣੇ ਬੱਚਿਆਂ ਨਾਲ ਖੁਲ੍ਹ ਕੇ ਗੱਲਬਾਤ ਕਰਨ ਵਿਚ ਮਦਦ ਲਈ ਇਹ ਵਸੀਲੇ ਚੈੱਕ ਕਰੋ:
ਸੜਕ ਸੇਫਟੀ ਹਰ ਇਕ ਲਈ ਇਕ ਤਰਜੀਹ ਹੈ। ਆਪਣੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਸਖਤ ਕਾਨੂੰਨ ਅਤੇ ਨਿਯਮ ਹਨ।
ਨਸ਼ੇ ਦੇ ਅਸਰ ਵਾਲੀ ਡਰਾਈਵਿੰਗ
ਪੁਲੀਸ ਦਾ ਪ੍ਰਬੰਧ
ਨਸ਼ੇ ਵਿਚ ਹੋ ਕੇ ਗੱਡੀ ਦਾ ਸਟੇਅਰਿੰਗ ਫੜਨਾ ਨਾ ਸਿਰਫ ਖਤਰਨਾਕ ਹੈ, ਸਗੋਂ ਗੈਰਕਾਨੂੰਨੀ ਵੀ ਹੈ। ਨਸ਼ੇ ਦੇ ਅਸਰ ਹੇਠਲੇ ਡਰਾਈਵਰਾਂ ਨੂੰ ਜੁਰਮਾਨਿਆਂ, ਲਸੰਸ ਦੀਆਂ ਮਨਾਹੀਆਂ ਅਤੇ ਜੇਲ੍ਹ-ਸਮੇਂ ਵਰਗੇ ਗੰਭੀਰ ਸਿੱਟਿਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਫੈਡਰਲ ਕਾਨੂੰਨਾਂ ਅਤੇ ਸਿੱਟਿਆਂ ਬਾਰੇ ਜ਼ਿਆਦਾ ਇੱਥੇ ਜਾਣੋ।.
ਬ੍ਰਿਟਿਸ਼ ਕੋਲੰਬੀਆ ਨੇ ਨਸ਼ੇ ਦੇ ਅਸਰ ਹੇਠਲੀ ਡਰਾਈਵਿੰਗ ਨੂੰ ਰੋਕਣ ਅਤੇ ਵਰਜਣ ਲਈ ਪੁਲੀਸ ਨੂੰ ਜ਼ਿਆਦਾ ਸਾਧਨ ਪ੍ਰਦਾਨ ਕਰਨ ਲਈ ਮੋਟਰ ਵਹੀਕਲ ਐਕਟ ਵਿਚ ਤਬਦੀਲੀਆਂ ਕੀਤੀਆਂ ਹਨ। ਆ ਰਹੀਆਂ ਤਬਦੀਲੀਆਂ ਵਿਚ ਸੂਬੇ ਦੇ ਗਰੈਜੂਏਟਿਡ ਲਾਇਸੰਸਿੰਗ ਪ੍ਰੋਗਰਾਮ ਵਿਚ ਨਵੇਂ ਡਰਾਈਵਰਾਂ ਲਈ ਨਸ਼ਿਆਂ, ਜਿਵੇਂ ਟੀ ਐੱਚ ਸੀ ਦੀ ਮੌਜੂਦਗੀ ਦੀ ਜ਼ੀਰੋ-ਛੋਟ, ਅਤੇ ਕਿਸੇ ਵੀ ਨਸ਼ੇ ਵਿਚ ਧੁੱਤ ਡਰਾਈਵਰ ਜਾਂ ਮੋਟਰ ਵਹੀਕਲ ਐਕਟ ਅਧੀਨ ਖੂਨ ਵਿਚ ਕਾਨੂੰਨੀ ਹੱਦਾਂ ਦੇ ਬਰਾਬਰ ਜਾਂ ਵੱਧ ਨਸ਼ੇ ਵਾਲੇ ਡਰਾਈਵਰ ਲਈ 90 ਦਿਨਾਂ ਦੀ ਡਰਾਈਵਿੰਗ ਤੋਂ ਮਨਾਹੀ ਸ਼ਾਮਲ ਹਨ।
ਡਰੱਗ ਦੇ ਅਸਰ ਹੇਠ ਗੱਡੀ ਚਲਾਉਣ ਅਤੇ ਨਿਕਲਣ ਵਾਲੇ ਸਿੱਟਿਆਂ ਬਾਰੇ ਇੱਥੇ ਜਾਣੋ:
ਨਸ਼ਿਆਂ ਦੇ ਅਸਰ ਥੱਲੇ ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ। ਬੀ.ਸੀ. ਵਿਚ ਪੁਲੀਸ ਨਸ਼ੇ ਦੇ ਅਸਰ ਵਾਲੀ ਡਰਾਈਵਿੰਗ ਦਾ ਪਤਾ ਲਾਉਣ ਅਤੇ ਇਸ ਨੂੰ ਵਰਜਣ ਲਈ ਟਰੇਂਡ ਹੈ ਅਤੇ ਨਸ਼ਿਆਂ ਵਾਲੀ ਡਰਾਈਵਿੰਗ ਦੀ ਪੜਤਾਲ ਕਰਨ ਲਈ ਇਸ ਕੋਲ ਕਈ ਸਾਧਨ ਹਨ। ਜੇ ਕੋਈ ਪੁਲੀਸ ਅਫਸਰ ਇਹ ਸ਼ੱਕ ਕਰਦਾ ਹੈ ਕਿ ਕਿਸੇ ਡਰਾਈਵਰ ਦੀ ਮੋਟਰ ਗੱਡੀ ਚਲਾਉਣ ਦੀ ਸਮਰੱਥਾ ਉਪਰ ਕਿਸੇ ਨਸ਼ੇ ਦਾ ਅਸਰ ਹੈ, ਜਿਵੇਂ ਕਿ ਭੰਗ, ਜਾਂ ਨਸ਼ਿਆਂ ਅਤੇ ਸ਼ਰਾਬ ਦਾ ਸਾਂਝਾ ਅਸਰ ਹੈ, ਤਾਂ ਉਹ ਅਫਸਰ ਡਰਾਈਵਰ ਨੂੰ ਸਟੈਂਡਰਡ ਫੀਲਡ ਸੌਬਰਾਇਟੀ ਟੈੱਸਟ (ਐੱਸ ਐੱਸ ਐੱਸ ਟੀ) ਕਰਵਾਉਣ ਲਈ ਕਹਿ ਸਕਦਾ ਹੈ।
ਐੱਸ ਐੱਸ ਐੱਸ ਟੀ ਤੋਂ ਬਾਅਦ, ਜੇ ਪੁਲੀਸ ਅਫਸਰ ਇਹ ਯਕੀਨ ਕਰਦਾ ਹੈ ਕਿ ਵਿਅਕਤੀ ਦੀ ਗੱਡੀ ਚਲਾਉਣ ਦੀ ਸਮਰੱਥਾ ਉਪਰ ਕਿਸੇ ਨਸ਼ੇ, ਜਾਂ ਕਿਸੇ ਨਸ਼ੇ ਅਤੇ ਸ਼ਰਾਬ ਦਾ ਸਾਂਝਾ ਅਸਰ ਹੈ ਤਾਂ ਅਫਸਰ ਉਸ ਵਿਅਕਤੀ ਤੋਂ ਇਹ ਮੰਗ ਕਰ ਸਕਦਾ ਹੈ:
ਆਰ ਸੀ ਐੱਮ ਪੀ ਦੇ ਵੈੱਬਸਾਈਟ ਉੱਪਰ ਅਲਕੋਹਲ ਐਂਡ ਡਰੱਗ ਇਮਪੇਅਰਡ ਡਰਾਈਵਿੰਗ ਐਂਡ ਡਰੱਗ ਰਿਕਗੋਨੀਸ਼ਨ ਐਕਸਪਰਟ ਇਵੈਲੂਏਸ਼ਨਜ਼ ਪੇਜਾਂ ਉੱਪਰ ਨਸ਼ੇ ਦੇ ਅਸਰ ਥੱਲੇ ਗੱਡੀ ਚਲਾਉਣ ਨੂੰ ਰੋਕਣ ਲਈ ਵਰਤੇ ਜਾਂਦੇ ਤਰੀਕਿਆਂ ਬਾਰੇ ਜ਼ਿਆਦਾ ਜਾਣੋ।
http://www.rcmp-grc.gc.ca/ts-sr/aldr-id-cfa-aldr-eng.htm
http://www.rcmp-grc.gc.ca/ts-sr/dree-eert-eng.htm
ਬੀ ਸੀ ਕੈਨਾਬਿਸ ਲੀਗਲਾਈਜ਼ੇਸ਼ਨ ਐਂਡ ਰੈਗੂਲੇਸ਼ਨ ਸੈਕਟਰੀਏਟ: cannabis.secretariat@gov.bc.ca
ਲਿਕਰ ਡਿਸਟ੍ਰੀਬਿਊਸ਼ਨ ਬਰਾਂਚ: cannabis@bcldb.com
ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬਰਾਂਚ: cannabisregs@gov.bc.ca
ਫੈਡਰਲ ਕੈਨਾਬਿਸ ਲੀਗਲਾਈਜ਼ੇਸ਼ਨ ਐਂਡ ਰੈਗੂਲੇਸ਼ਨ ਬਰਾਂਚ: cannabis@canada.ca
ਇਸ ਵੈੱਬਸਾਈਟ ਉੱਪਰ ਭੰਗ ਬਾਰੇ ਸਿਰਫ ਆਮ ਜਾਣਕਾਰੀ ਹੈ ਅਤੇ ਇਹ ਕਿਸੇ ਕਾਨੂੰਨ ਦਾ ਬਦਲ ਨਹੀਂ ਹੈ। ਇਸ ਵਿਚ ਕਾਨੂੰਨੀ ਸਲਾਹ ਨਹੀਂ ਹੈ ਜਾਂ ਇਹ ਕਾਨੂੰਨੀ ਸਲਾਹ ਨਹੀਂ ਬਣਦੀ।